ਫਰੀਦਾਬਾਦ: ਡੀਸੀਪੀ ਸਾਈਬਰ ਜਸਲੀਨ ਕੌਰ ਨੇ ਦੱਸਿਆ ਕਿ ਸਾਈਬਰ ਅਪਰਾਧ ਦੇ ਦੋਸ਼ ਹੇਠ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਹਾਮਿਦ ਮੁਹੰਮਦ, ਮੌਸੀਰਾਜ ਮੁਹੰਮਦ ਸਮੀਰ, ਅੰਕੁਰ ਕੁਮਾਰ, ਰੋਹਿਤ ਜਾਵਾ, ਰਾਹੁਲ, ਅਵਿਨਾਸ਼ ਕੁਮਾਰ, ਅਕਲੇਸ਼ ਕੁਮਾਰ, ਲਵਪ੍ਰੀਤ ਸਿੰਘ, ਵਿਵੇਕ ਤੇ ਰੇਂਸੂ ਚੰਦਨ ਸ਼ਾਮਲ ਹਨ। ਇਹ ਮੁਲਜ਼ਮ ਯੂਪੀਆਈ ਜਾਂ ਸ਼ਾਪਿੰਗ ਫਰਾਡ ਰਾਹੀਂ ਸਾਈਬਰ ਧੋਖਾਧੜੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਖ਼ਿਲਾਫ਼ ਫਰੀਦਾਬਾਦ ਦੇ ਤਿੰਨ ਸਾਈਬਰ ਥਾਣਿਆਂ ਵਿੱਚ ਕੇਸ ਦਰਜ ਹਨ। 2 ਕੇਸ ਸਾਈਬਰ ਸੈਂਟਰਲ, 2 ਸਾਈਬਰ ਬੱਲਭਗੜ੍ਹ ਅਤੇ 2 ਕੇਸ ਸਾਈਬਰ ਐਨਆਈਟੀ ਵੱਲੋਂ ਹੱਲ ਕੀਤੇ ਗਏ ਹਨ। -ਪੱਤਰ ਪ੍ਰੇਰਕ