ਅਨਿਲ ਸ਼ਰਮਾ
ਰੋਹਤਕ, 8 ਸਤੰਬਰ
ਸਰਕਾਰੀ ਕਾਗਜ਼ਾਂ ਵਿੱਚ ਮਰੇ 102 ਸਾਲਾ ਦੁਲੀਚੰਦ ਨੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਸ਼ਹਿਰ ਵਿੱਚ ਆਪਣੀ ਬਾਰਾਤ ਕੱਢੀ। ਉਸ ਨੇ ਹੱਥ ਵਿੱਚ ਤਖ਼ਤੀ ਫੜੀ ਹੋਈ ਸੀ, ਜਿਸ ‘ਤੇ ਸਰਕਾਰ ਤੇ ਸਿਸਟਮ ‘ਤੇ ਵਿਅੰਗ ਕਰਦਿਆਂ ਲਿਖਿਆ ਸੀ, ‘ਥਾਰਾ ਫੂਫਾ ਅਭੀ ਜਿੰਦਾ ਹੈ (ਤੇਰਾ ਫੁੱਫੜ ਹਾਲੇ ਜ਼ਿੰਦਾ ਹੈ), ਹਰਿਆਣਾ ਦੇ ਰੋਹਤਕ ਦੇ ਪਿੰਡ ਗਾਂਧਰਾ ਦੇ ਰਹਿਣ ਵਾਲੇ 102 ਸਾਲਾ ਦੁਲੀਚੰਦ ਨੂੰ ਹਰਿਆਣਾ ਸਰਕਾਰ ਨੇ ਮ੍ਰਿਤਕ ਐਲਾਨ ਕੇ ਬੁਢਾਪਾ ਪੈਨਸ਼ਨ ਕੱਟ ਦਿੱਤੀ ਹੈ। ਦੁਲੀਚੰਦ ਆਪਣੀ ਪੈਨਸ਼ਨ ਲੈਣ ਲਈ ਪਿਛਲੇ 6 ਮਹੀਨਿਆਂ ਤੋਂ ਗੇੜੇ ਮਾਰ ਰਿਹਾ ਹੈ। ਉਸ ਦੀ ਆਖਰੀ ਪੈਨਸ਼ਨ ਫਰਵਰੀ ਮਹੀਨੇ ਦੀ 2 ਮਾਰਚ ਨੂੰ ਆਈ ਸੀ।