ਪੱਤਰ ਪ੍ਰੇਰਕ
ਯਮੁਨਾਨਗਰ, 30 ਮਾਰਚ
ਨਗਰ ਨਿਗਮ ਨੇ ਬਕਾਇਆ ਪ੍ਰਾਪਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੀਆਂ ਫੈਕਟਰੀਆਂ ਅਤੇ ਦੁਕਾਨਾਂ ਨੂੰ ਸੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਨਗਰ ਨਿਗਮ ਦੀ ਟੀਮ ਨੇ ਅੱਜ ਅਗਰਸੇਨ ਚੌਕ ਜਗਾਧਰੀ ਸਥਿਤ ਸਿਧਾਰਥ ਪਲਾਈਵੁੱਡ ਫੈਕਟਰੀ ਅਤੇ ਕੀਰਤੀਮਾਨ ਸੀਮਿੰਟ ਇੰਡਸਟ੍ਰੀਜ਼ ਮਾਣਕਪੁਰ ਸਮੇਤ 7 ਦੁਕਾਨਾਂ ਸੀਲ ਕਰ ਦਿੱਤੀਆਂ। ਇਨ੍ਹਾਂ ਤੇ ਤਕਰੀਬਨ ਨਗਰ ਨਿਗਮ ਦਾ 12.46 ਲੱਖ ਰੁਪਏ ਦਾ ਟੈਕਸ ਬਕਾਇਆ ਹੈ। ਨਗਰ ਨਿਗਮ ਦੇ ਕਮਿਸ਼ਨਰ ਧੀਰੇਂਦਰ ਖਡਗਟਾ ਨੇ ਦੱਸਿਆ ਕਿ ਨਗਰ ਨਿਗਮ ਦੇ ਹੁਕਮਾਂ ਦੀ ਪਾਲਨਾ ਨਾ ਕਰਨ ਤੇ ਖੇਤਰੀ ਕਰਾਧਾਨ ਅਧਿਕਾਰੀ ਅਜੇ ਵਾਲੀਆ ਦੀ ਅਗਵਾਈ ਵਿੱਚ ਇੱਕ ਟੀਮ ਗਠਿਤ ਕੀਤੀ ਗਈ। ਇਸ ਟੀਮ ਵਿੱਚ ਦਫਤਰ ਦੇ ਸੁਪਰਡੈਂਟ ਪ੍ਰਦੀਪ ਕੁਮਾਰ, ਸੀਐੱਸਆਈ ਅਨਿਲ ਨੈਨ, ਸਹਾਇਕ ਹਰੀਸ਼ ਸ਼ਰਮਾ, ਰਘੁਬੀਰ, ਵਿਪਨ , ਸੁਮੀਤ ਅਤੇ ਹੋਰ ਅਧਿਕਾਰੀ ਮੌਜੂਦ ਸਨ । ਇਸ ਟੀਮ ਨੇ ਬ੍ਰਹਮੀ ਦੇਵੀ, ਗੁਰਦਵਾਇਆ, ਬਚਨੀ ਦੇਵੀ, ਕਿ੍ਰਸ਼ਨ ਲਾਲ, ਸਰਸਵਤੀ ਦੇਵੀ ਦੇ ਨਾਂ ’ਤੇ ਦੁਕਾਨਾਂ ਨੂੰ ਪ੍ਰਾਪਟੀ ਟੈਕਸ ਜਮ੍ਹਾਂ ਨਾ ਕਰਵਾਉਣ ਕਰਕੇ ਸੀਲ ਕਰ ਦਿੱਤਾ ਹੈ। ਇਸ ਜਾਣਕਾਰੀ ਦਿੰਦਿਆਂ ਸ੍ਰੀ ਖਟਗਟਾ ਨੇ ਕਿਹਾ ਕਿ 31 ਮਾਰਚ ਤੱਕ ਪ੍ਰਾਪਟੀ ਟੈਕਸ ਤੇ ਵਿਆਜ ਨਹੀਂ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਟੈਕਸ ਭਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।