ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਸਤੰਬਰ
ਕੁਰੂਕਸ਼ੇਤਰ ਦੇ ਵਧੀਕ ਜਿਲਾ ਸ਼ੈਸ਼ਨ ਜੱਜ ਪਾਇਲ ਬਾਂਸਲ ਦੀ ਅਦਾਲਤ ਨੇ ਪੋਕਸੋ ਐਕਟ ਦੇ ਤਹਿਤ ਦੋਸ਼ੀ ਗੋਲਡੀ ਨੂੰ 20 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਨੈਬ ਕੋਰਟ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਇਕ ਵਿਅਕਤੀ ਨੇ ਥਾਣਾ ਸ਼ਾਹਬਾਦ ਵਿਚ 20 ਸਤੰਬਰ 2020 ਨੂੰ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਤਿੰਨ ਭਰਾ ਹਨ। ਉਸ ਦੇ ਛੋਟੇ ਭਰਾ ਜਿਸ ਦੀ ਉਮਰ 14 ਸਾਲ ਹੈ ਨੇ ਦੱਸਿਆ ਸੀ ਕਿ ਜਦ ਉਹ ਖੇਡ ਰਿਹਾ ਸੀ ਤਾਂ ਉਸ ਨੂੰ ਗੋਲਡੀ ਵਰਗਲਾ ਕੇ ਲੈ ਗਿਆ ਤੇ ਸਰਕਾਰੀ ਸਕੂਲ ਦੇ ਬਾਥਰੂਮ ਵਿਚ ਉਸ ਨਾਲ ਕੁਕਰਮ ਕੀਤਾ। ਥਾਣਾ ਸ਼ਾਹਬਾਦ ਵਿਚ ਕੇਸ ਦਰਜ ਕਰਕੇ ਜਾਂਚ ਏਐੱਸਆਈ ਮਨੋਜ ਕੁਮਾਰ ਨੂੰ ਸੌਂਪੀ ਗਈ ਸੀ। ਮਾਮਲੇ ਦੀ ਨਿਯਮਤ ਸੁਣਵਾਈ ਫਾਸਟ ਟਰੈਕ ਸਪੈਸ਼ਲ ਕੋਰਟ ਵਿਚ ਹੋਈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਨੂੰ 9 ਮਹੀਨੇ ਦੀ ਹੋਰ ਸਜ਼ਾ ਕੱਟਣੀ ਹੋਵੇਗੀ।