ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਅਗਸਤ
ਪਿੰਡ ਭੰਬੂਰ ਵਾਸੀ ਸ਼ਮਸ਼ੇਰ ਸਿੰਘ ਨੇ ਸਿਟੀ ਥਾਣੇ ’ਚ ਏਟੀਐੱਮ ਬਦਲ ਕੇ ਰੁਪਏ ਕਢਵਾਏ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਦੋ ਅਣਪਛਾਤੇ ਲੜਕਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਵਿੱਚ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਬੰਦਾ ਸਿੰਘ ਬਹਾਦਰ ਚੌਕ ਸਥਿਤ ਏਟੀਐੱਮ ’ਚੋਂ ਪੈਸੇ ਕਢਵਾਉਣ ਲਈ ਗਿਆ ਸੀ। ਜਦੋਂ ਉਸ ਨੇ ਏਟੀਐੱਮ ਮਸ਼ੀਨ ’ਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਨਹੀਂ ਨਿਕਲੇ। ਇਸ ਦੌਰਾਨ ਉੱਥੇ ਦੋ ਲੜਕੇ ਆਏ ਤੇ ਉਸ ਨੂੰ ਗੱਲੀਂ ਲਾ ਲਿਆ ਤੇ ਏਟੀਐੱਮ ’ਚੋਂ ਪੈਸੇ ਕਢਵਾਉਣ ’ਚ ਮਦਦ ਕਰਨ ਦੇ ਬਹਾਨੇ ਉਸ ਦਾ ਏਟੀਐੱਮ ਕਾਰਡ ਬਦਲ ਲਿਆ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦੇਰ ਸ਼ਾਮ ਖਾਤੇ ’ਚੋਂ ਪੱਚੀ ਹਜ਼ਾਰ ਰੁਪਏ ਨਿਕਲਣ ਦਾ ਸੁਨੇਹਾ ਆਇਆ।