ਪੱਤਰ ਪ੍ਰੇਰਕ
ਫਰੀਦਾਬਾਦ, 18 ਅਪਰੈਲ
ਜੇ.ਸੀ. ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਵਾਈਐੱਮਸੀਏ ਫਰੀਦਾਬਾਦ ਨੇ ਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਸਰਗਰਮੀਆਂ ਦੀ ਇੱਕ ਲੜੀ ਸ਼ੁਰੂ ਕੀਤੀ, ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਲਈ ਯੋਗ ਕੈਂਪ, ਯੋਗ ਆਸਣ ਮੁਕਾਬਲੇ, ਲੈਕਚਰ ਤੇ ਕੁਇਜ਼ ਸ਼ਾਮਲ ਹਨ। ਇਹ ਸਰਗਰਮੀਆਂ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਹਰ ਸਾਲ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾਂਦਾ ਹੈ। ਰਸਮੀ ਸ਼ੁਰੂਆਤ ’ਚ ਅੱਜ ਵਾਈਸ ਚਾਂਸਲਰ ਪ੍ਰੋ. ਐੱਸਕੇ ਤੋਮਰ ਦੇ ਨਾਲ ਵਿਦਿਆਰਥਣਾਂ ਤੇ ਮਹਿਲਾ ਕਰਮਚਾਰੀਆਂ ਲਈ ਦੋ ਹਫ਼ਤਿਆਂ ਦਾ ਯੋਗ ਕੈਂਪ ਲਗਾਇਆ। ਇਹ ਕੈਂਪ 1 ਮਈ 2022 ਤੱਕ ਚੱਲੇਗਾ। ਕੈਂਪ ਦਾ ਆਯੋਜਨ ਡੀਨ ਵਿਦਿਆਰਥੀ ਭਲਾਈ ਦਫ਼ਤਰ ਅਤੇ ਗਰਲਜ਼ ਹੋਸਟਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ।