ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 17 ਮਾਰਚ
ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੇ ਸਕੱਤਰ ਅਰਵਿੰਦ ਸਿੰਘ ਨੇ ਦੱਸਿਆ ਕਿ ਭਲਕ ਤੋਂ ਸ਼ੁਰੂ ਹੋਣ ਵਲਾ 35ਵਾਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ-2022 ਲੰਬੇ ਵਕਫ਼ੇ ਤੋਂ ਬਾਅਦ ਕਰਵਾਇਆ ਜਾ ਰਿਹਾ ਹੈ। ਕੋਵਿਡ 19 ਮਹਾਂਮਾਰੀ ਨੇ ਸਾਨੂੰ ਸਾਲ 2021 ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਹ ਵੀਰਵਾਰ ਨੂੰ ਸੂਰਜਕੁੰਡ ਮੇਲੇ ’ਤੇ ਸਥਿਤ ਮਾੜੀ ਚੌਪਾਲ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਡਾ. ਨੀਰਜ ਕੁਮਾਰ, ਸਕੱਤਰ, ਭਾਰਤ ਸਰਕਾਰ, ਸੈਰ ਸਪਾਟਾ ਵਿਭਾਗ, ਉਪ ਚੇਅਰਮੈਨ ਸੂਰਜਕੁੰਡ ਮੇਲਾ ਅਥਾਰਟੀ ਰੰਜਨ ਪ੍ਰਕਾਸ਼, ਏਸੀਐੱਸ ਸੈਰ ਸਪਾਟਾ ਵਿਭਾਗ ਐੱਮਡੀ ਸਿਨਹਾ, ਸਕੱਤਰ, ਸੈਰ ਸਪਾਟਾ ਵਿਭਾਗ, ਜੰਮੂ ਕਸ਼ਮੀਰ, ਪੁਲੀਸ ਕਮਿਸ਼ਨਰ ਵਿਕਾਸ ਅਰੋੜਾ, ਡਿਪਟੀ ਕਮਿਸ਼ਨਰ ਜਤਿੰਦਰ ਯਾਦਵ, ਏਡੀਸੀ ਸਤਬੀਰ ਸਿੰਘ ਮਾਨ, ਰਾਜੇਸ਼ ਹਾਜ਼ਰ ਸਨ। ਜੰਮੂ ਕਸ਼ਮੀਰ 35ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪਕਾਰੀ ਮੇਲੇ 2022 ਲਈ ‘ਥੀਮ ਸਟੇਟ’ ਹੈ। 30 ਤੋਂ ਵੱਧ ਦੇਸ਼ ਇਸ ਸਾਲ ਮੇਲੇ ਦਾ ਹਿੱਸਾ ਹੋਣਗੇ, ਜਿਸ ਵਿੱਚ ‘ਭਾਈਵਾਲ ਦੇਸ਼’ ਉਜ਼ਬੇਕਿਸਤਾਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 35ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਮਨੋਜ ਸਿਨਹਾ ਕਰਨਗੇ।
ਮੇਲੇ ਕਾਰਨ ਫਰੀਦਾਬਾਦ-ਸੂਰਜਕੁੰਡ ਸੜਕ ਦੀ ਵੀ ਸੁਣੀ ਗਈ
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੋਂ ਦੇ ਅੰਖੀਰ ਚੌਕ ਤੋਂ ਸੂਰਜਕੁੰਡ ਮੇਲਾ ਸਥਾਨ ਤੱਕ ਜਾਂਦੀ 7 ਕਿਲੋਮੀਟਰ ਤੋਂ ਵੱਧ ਲੰਬੀ ਸੜਕ ਦੀ ਮੁਰੰਮਤ ਮੇਲੇ ਕਾਰਨ ਆਖ਼ਰਕਾਰ ਦੋ ਸਾਲ ਮਗਰੋਂ ਹੋ ਹੀ ਗਈ। ਪ੍ਰਸ਼ਾਸਨ ਨੇ ਥਾਂ-ਥਾਂ ਲੁੱਕ ਦੇ ਪੱਚ ਲਾ ਕੇ ਕੁੱਝ ਰਾਹਤ ਮੇਲਾ ਦਰਸ਼ਕਾਂ ਨੂੰ ਦਿੱਤੀ ਹੈ। ਚਾਰ ਲੇਨ ਦੀ ਇਹ ਸੜਕ ਅਰਾਵਲੀ ਪਹਾੜੀ ਦੇ ਪੈਰਾਂ ਵਿੱਚ ਉੱਚੀ-ਨਵੀਂ, ਵਲ਼ ਖਾਂਦੀ ਜਾਂਦੀ ਹੈ ਜਿਸ ਉਪਰੋਂ ਪੱਥਰਾਂ ਨਾਲ ਭਰੇ ਟਰੱਕ ਵੀ ਵੱਡੀ ਗਿਣਤੀ ਵਿੱਚ ਚੱਲਦੇ ਹੋਣ ਕਰਕੇ ਇਹ ਛੇਤੀ ਹੀ ਟੁੱਟ ਜਾਂਦੀ ਹੈ। ਥਾਂ-ਥਾਂ ਟੋਏ ਪਏ ਹੋਏ ਸਨ ਤੇ ਰਾਤ ਸਮੇਂ ਹਨੇਰਾ ਵੀ ਪਸਰ ਜਾਂਦਾ ਸੀ ਕਿਉਂਕਿ ਬੱਤੀਆਂ ਆਮ ਹੀ ਖਰਾਬ ਰਹਿੰਦੀਆਂ ਸਨ। 7.3 ਕਿਲੋਮੀਟਰ ਸੜਕ ਦੀ ਹਰ ਸਾਲ ਸੂਰਜਕੁੰਡ ਮੇਲੇ ਤੋਂ ਪਹਿਲਾਂ 2019 ਤੱਕ ਮੁਰੰਮਤ ਹੁੰਦੀ ਆਈ ਸੀ। ਜਦੋਂ ਮੇਲਾ ਕਰੋਨਾ ਕਾਲ ਦੀ ਭੇਟ ਚੜ੍ਹ ਗਿਆ ਤਾਂ ਪ੍ਰਸ਼ਾਸਨ ਨੇ ਵੀ ਸੜਕ ਦੀ ਮੁਰੰਮਤ ਕਰਨ ਤੋਂ ਟਾਲ਼ਾ ਵੱਟ ਲਿਆ ਸੀ। ਸਮਾਜ ਸੇਵੀ ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਚਾਹੇ ਕਾਰਨ ਹੀ ਸੀ ਆਖ਼ਰਕਾਰ ਪ੍ਰਸ਼ਾਸਨ ਨੇ ਸੜਕ ਦੀ ਸੁੱਧ ਤਾਂ ਲਈ। ਉਨ੍ਹਾਂ ਕਿਹਾ ਕਿ ਲਾਲ ਬੱਤੀ ਰਹਿਤ ਇਹ ਮਾਰਗ ਦੱਖਣੀ ਤੇ ਪੱਛਮੀ ਨੂੰ ਜਾਣ ਦਾ ਚੰਗਾ ਰੂਟ ਹੈ।