ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 31 ਅਕਤੂਬਰ
ਅੰਬਾਲਾ ਕੈਂਟ ਵਿਚ ਹੜ੍ਹ ਰੋਕੂ ਪ੍ਰਬੰਧਾਂ ਦੀ ਮਜ਼ਬੂਤੀ ਲਈ 48.43 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਮਨਜੂ਼ਰੀ ਮਿਲ ਗਈ ਹੈ। ਇਸ ਬਾਰੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਟਾਂਗਰੀ ਨਦੀ ਦੇ ਦੂਜੇ ਕੰਢੇ ਵੀ ਬੰਨ੍ਹ ਪੱਕਾ ਕਰਨ ਲਈ ਮਨਜੂਰੀ ਮਿਲ ਗਈ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਮਹੇਸ਼ ਨਗਰ ਡਰੇਨ ਨੂੰ ਨਗਰ ਪਰਿਸ਼ਦ ਖੇਤਰ ਵਿਚ ਪੱਕਿਆਂ ਕਰਨ ਦੀ ਵੀ ਮਨਜੂਰੀ ਮਿਲ ਗਈ ਹੈ ਇਸ ਦੇ ਨਾਲ ਹੀ ਵੱਖ ਵੱਖ ਖੇਤਰਾਂ ਵਿਚੋਂ ਪਾਣੀ ਨਿਕਾਸੀ ਨੂੰ ਬਿਹਤਰ ਬਣਾਉਣ ਲਈ ਕਰੀਬ ਡੇਢ ਕਿੱਲੋ ਮੀਟਰ ਲੰਮੀ ਜ਼ਮੀਨਦੋਜ਼ ਪਾਈਪ ਲਾਈਨ 1.27 ਕਰੋੜ ਰੁਪਏ ਦੀ ਲਾਗਤ ਨਾਲ ਪਾਈ ਜਾਵੇਗੀ ਜੋ ਮਛੌਂਡਾ ਲਿੰਕ ਡਰੇਨ ਨਾਲ ਜੁੜੇਗੀ ।ਇਸੇ ਤਰ੍ਹਾਂ ਸ਼ਾਹਪੁਰ ਵਿਚ ਪਾਣੀ ਰੋਕਣ ਲਈ 25 ਲੱਖ ਰੁਪਏ ਦੀ ਲਾਗਤ ਨਾਲ ਗੇਟ ਅਤੇ ਗੀਅਰਿੰਗ ਸਟਰਕਚਰ ਲਾਇਆ ਜਾਵੇਗਾ।