ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਸਤੰਬਰ
ਅੰਬਾਲਾ ਦੇ ਬਰਾੜਾ ਕਸਬੇ ਵਿੱਚ ਦਸਹਿਰੇ ਮੌਕੇ ਰਾਵਣ ਦਾ ਸਭ ਤੋਂ ਉੱਚਾ 125 ਫੁੱਟ ਦਾ ਪੁਤਲਾ ਸਾੜਿਆ ਜਾਵੇਗਾ। ਇਸ ਪੁਤਲੇ ਨੂੰ ਅੰਤਿਮ ਛੋਹਾਂ ਦੇਣ ਵਿਚ ਕਾਰੀਗਰ ਰੁੱਝੇ ਹੋਏ ਹਨ। ਇਸ ਨੂੰ ਬਣਾਉਣ ’ਤੇ 13 ਲੱਖ ਰੁਪਏ ਲਾਗਤ ਆ ਰਹੀ ਹੈ। ਇਸ ਤੋਂ ਪਹਿਲਾਂ ਪੁਤਲੇ ਨੂੰ ਲੈ ਕੇ ਬਰਾੜਾ ਦਾ ਨਾਂ 5 ਵਾਰ ਲਿਮਕਾ ਬੁੱਕ ਵਿਚ ਦਰਜ ਹੋ ਚੁੱਕਾ ਹੈ। ਸਾਰੇ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਤਜਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਰਾਸ਼ਟਰ ਜਾਗਰਣ ਮੰਚ ਦੇ ਸਹਿਯੋਗ ਨਾਲ ਇਹ ਪੁਤਲਾ ਗਰੀਨ ਪਟਾਕਿਆਂ ਨਾਲ ਬਣਾਇਆ ਜਾ ਰਿਹਾ ਹੈ। ਇਸ ਵਾਰ ਪੁਤਲੇ ਦੀ ਉਚਾਈ 220 ਫੁੱਟ ਤੋਂ ਘਟਾ ਕੇ 125 ਫੁੱਟ ਕਰ ਦਿੱਤੀ ਗਈ ਹੈ।