ਰਤੀਆ (ਪੱਤਰ ਪ੍ਰੇਰਕ):
ਇੱਥੇ ਪਿੰਡ ਜੱਲੋਪੁਰ ਦੇ ਇਕ ਘਰ ਵਿਚ ਵੜ ਕੇ ਕਥਿਤ ਤੌਰ ’ਤੇ ਹਮਲਾ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਸਦਰ ਥਾਣਾ ਪੁਲੀਸ ਨੇ ਪਿੰਡ ਦੇ ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਭਰਾ ਦੇ ਸਹੁਰਾ ਪਰਿਵਾਰ ਦੇ ਮੰਗਤ ਰਾਮ, ਨਾਥਾ ਰਾਮ, ਮੋਰਾ ਬਾਈ, ਪ੍ਰੇਮੋ ਅਤੇ ਭਰਾ ਪਵਨ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਭਰਾ ਪਵਨ ਕੁਮਾਰ ਦਾ ਵਿਆਹ ਕਰੀਬ 10 ਸਾਲ ਪਹਿਲਾਂ ਪ੍ਰੇਮੋ ਪੁੱਤਰੀ ਜੀਤ ਰਾਮ ਵਾਸੀ ਅਲਾਵਲਵਾਸ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸ ਦੇ ਭਰਾ ਦਾ ਸਾਲਾ ਮੰਗਤ ਰਾਮ, ਨਾਥਾ ਰਾਮ, ਮੋਰਾ ਬਾਈ ਆਦਿ ਆਪਣੀ ਕਾਰ ’ਚ ਆਏ ਸਨ। ਦੋਸ਼ ਲਗਾਇਆ ਕਿ ਘਰ ਵਿਚ ਆਉਂਦੇ ਹੀ ਇਨ੍ਹਾਂ ਹੱਥ ਵਿਚ ਲਈ ਲੋਹੇ ਦੀ ਪਾਈਪ ਅਤੇ ਡੰਡਿਆਂ ਨਾਲ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲੀਸ ਨੇ ਸਬੰਧਤ ਸ਼ਿਕਾਇਤ ਦੇ ਆਧਾਰ ’ਤੇ ਨਾਮਜ਼ਦ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।