ਟੋਹਾਣਾ (ਪੱਤਰ ਪ੍ਰੇਰਕ): ਦੋ ਵੱਖ-ਵੱਖ ਮਾਮਲਿਆਂ ਵਿੱਚ ਲੁਟੇਰੇ ਦੋ ਔਰਤਾਂ ਦੀਆਂ ਸੋਨੇ ਦੀਆਂ ਚੇਨਾਂ ਝਪਟ ਕੇ ਫਰਾਹ ਹੋ ਗਏ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ। ਜਾਣਕਾਰੀ ਅਨੁਸਾਰ ਅਗਰਵਾਲ ਕਲੋਨੀ ਦੇ ਠੇਕੇਦਾਰ ਸੁੰਦਰ ਲਾਲ ਦੀ ਪਤਨੀ ਸੁਮੱਤਿਰਾ ਸਵੇਰੇ 6 ਵਜੇ ਕੋਠੀ ਦੇ ਗੇਟ ’ਤੇ ਝਾੜੂ ਲਾ ਰਹੀ ਸੀ ਕਿ ਮੋਟਰਸਾਈਕ ਸਵਾਰ ਦੋ ਲੁਟੇਰੇ ਦੋ ਤੋਲੇ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਦੁਜੀ ਵਾਰਦਾਤ ਵਿੱਚ ਸਕੁੂਲ ਛੁੱਟੀ ਮਗਰੋਂ ਘਰ ਆ ਰਹੀ ਰਿਤੂ ਦੀ ਅੰਬੇਡਕਰ ਚੌਕ ਦੇ ਨਜ਼ਦੀਕ ਤੰਗ ਗਲੀ ਵਿੱਚ ਦੋ ਤੋਲੇ ਸੋਨੇ ਦੀ ਚੇਨ ਝਪਟ ਕੇ ਲੁਟੇਰੇ ਫਰਾਰ ਹੋ ਗਏ।