ਪ੍ਰਭੂ ਦਿਆਲ
ਸਿਰਸਾ, 14 ਅਪਰੈਲ
ਚਾਰ ਦਹਾਕਿਆਂ ਤੱਕ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦੇਣ ਵਾਲੇ ਸਾਬਕਾ ਚੇਅਰਮੈਨ ਕੁਲਦੀਪ ਗਦਰਾਣਾ ਆਪਣੇ ਹਮਾਇਤੀਆਂ ਨਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਿਆਣਾ ਪਾਰਟੀ ਮਾਮਲਿਆਂ ਦੇ ਇੰਚਾਰਚ ਤੇ ਰਾਜ ਸਭਾ ਦੇ ਮੈਂਬਰ ਕੁਲਦੀਪ ਗਦਰਾਣਾ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਆਪ ’ਚ ਸ਼ਾਮਲ ਕੀਤਾ। ਇਸ ਦੌਰਾਨ ਸਰਦੂਲਗੜ੍ਹ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਬਣਵਾਲੀ ਮੌਜੂਦ ਸਨ। ਇਕੱਠ ਵਿੱਚ ਬੁਲਾਰਿਆਂ ਨੇ ਹਰਿਆਣਾ ’ਚ ਅਗਲੀ ਸਰਕਾਰ ਆਪ ਦੀ ਬਣਨ ਦਾ ਦਾਅਵਾ ਕੀਤਾ ਅਤੇ ਦਿੱਲੀ ਦੀ ਤਰਜ ’ਤੇ ਲੋਕਾਂ ਨੂੰ ਸਸਤੀ ਸਿੱਖਿਆ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏ ਜਾਣ ਦੀ ਗੱਲ ਕਹੀ। ਇਸ ਤੋਂ ਪਹਿਲਾਂ ਆਪ ਆਗੂਆਂ ਨੇ ਬਾਬਾ ਭੀਮਰਾਓ ਅੰਬੇਡਕਰ ਦੀ ਫੋਟੋ ’ਤੇ ਫੁੱਲ ਚੜਾਏ ਤੇ ਉਨ੍ਹਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ।