ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਸਤੰਬਰ
ਰੋਟਰੀ ਕਲੱਬ ਵੱਲੋਂ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੋਸਟਰ ਤੇ ਪੇਂਟਿੰਗ ਪ੍ਰਤੀਯੋਗਤਾ ਕਰਵਾਈ ਗਈ। ਰੋਟਰੀ ਕੱਲਬ ਦੇ ਪ੍ਰਧਾਨ ਡਾ. ਐੱਸਐਸ ਆਹੂਜਾ ਨੇ ਦੱਸਿਆ ਕਿ ਲਾਰਲਸ ਸਕੂਲ ਦੀ ਸਰਵਗਿਆ ਨੇ ਪਹਿਲਾ, ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸ ਨੇ ਦੂਜਾ ਤੇ ਇਸੇ ਸਕੂਲ ਦੀ ਦੀਪਕਾ ਨੇ ਤੀਜਾ ਸਥਾਨ ਲਿਆ। ਦੂਜੇ ਵਰਗ ਵਿੱਚ ਲਾਰਲਸ ਸਕੂਲ ਦੇ ਦਰਸ਼ਿਕਾ ਸੈਣੀ ਨੇ ਪਹਿਲਾ, ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਅਨਿਸ਼ ਨੇ ਦੂਜਾ ਤੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਹਰਸ਼ਿਤਾ ਨੇ ਤੀਜਾ, ਤੀਜੇ ਵਰਗ ਵਿੱਚੋਂ ਮਾਤਾ ਰੁਕਮਣੀ ਰਾਏ ਸਕੂਲ ਦੇ ਇਸ਼ਮਨ ਨੇ ਪਹਿਲਾ, ਵਿਸ਼ਵਾਸ ਸਕੂਲ ਦੀ ਰੀਆ ਨੇ ਦੂਜਾ, ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸਕੂਲ ਦੀ ਪਾਇਲ ਨੇ ਤੀਜਾ ਸਥਾਨ ਹਾਸਲ ਕੀਤਾ।