ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਅਕਤੂਬਰ
ਜ਼ੈਲਦਾਰ ਗੁਰਦੀਪ ਸਿੰਘ ਦੀ ਯਾਦ ਵਿਚ ਮੀਰ ਬਾਬਾ ਪੀਰ ਦੀ ਮਜ਼ਾਰ ਲਖਮੜੀ ਵਿੱਚ ਕਰਵਾਇਆ ਦੋ ਰੋਜ਼ਾ ਸਾਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਮੇਲੇ ਦੇ ਦੂਜੇ ਦਿਨ ਐੱਸਪੀ ਨਵਰੀਤ ਸਿੰਘ ਵਿਰਕ (ਸੰਗਰੂਰ) ਵੱਲੋਂ ਆਪਣੇ ਜੱਦੀ ਪਿੰਡ ਲਖਮੜੀ ’ਚ ਪਿੰਡ ਦੇ ਪੁਰਖਿਆਂ ਦੀ ਯਾਦ ਵਿੱਚ ਵਿਸ਼ਾਲ ਦੰਗਲ ਕਰਵਾਇਆ ਗਿਆ। ਉਨ੍ਹਾਂ ਦੰਗਲ ਦਾ ਉਦਘਾਟਨ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਕਰਨਲ ਫਤਿਹ ਸਿੰਘ ਵਿਰਕ ਨੇ ਕੀਤੀ। ਇਸ ਮੌਕੇ ਸ਼ਮਸ਼ੇਰ ਜੀਤ ਸਿੰਘ ਵਿਰਕ, ਗੁਰਦੀਪ ਸਿੰਘ ਵਿਰਕ ਮੰਗੋਲੀ, ਗਗਨਦੀਪ ਸਿੰਘ ਵਿਰਕ, ਸਰਪੰਚ ਸਤਪਾਲ ਸਿੰਘ, ਜਸਵਿੰਦਰ ਸਿੰਘ ਢਿੱਲੋਂ ਤੇ ਜਤਿੰਦਰ ਸਿੰਘ ਵਿਰਕ ਆਦਿ ਹਾਜ਼ਰ ਸਨ। ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।