ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਜੂਨ
ਇੱਥੇ ਲੰਘੀ ਦੇਰ ਰਾਤ ਜੀਟੀ ਰੋਡ ’ਤੇ ਜਾ ਰਹੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਨੇ ਟਰੱਕ ’ਚੋਂ ਛਾਲ ਮਾਰ ਦਿੱਤੀ ਅਤੇ 112 ਨੰਬਰ ’ਤੇ ਫੋਨ ਕਰ ਕੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਨਾ ਦਿੱਤੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਟਰੱਕ ਦਾ ਕੈਬਿਨ ਸੜ ਕੇ ਸੁਆਹ ਹੋ ਚੁੱਕਾ ਸੀ। ਫਾਇਰ ਬ੍ਰਿਗੇਡ ਦੇ ਅਮਲੇ ਨੇ ਅੱਗ ’ਤੇ ਕਾਬੂ ਪਾਇਆ। ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਸ਼ੰਭੂ ਬਾਰਡਰ ਨੇੜਿਓਂ ਆਪਣੇ ਟਰੱਕ ਵਿੱਚ ਲੂਮੀਨਸ ਦੇ ਇਨਵਰਟਰ ਅਤੇ ਯੂਪੀਐੱਸ ਲੱਦ ਕੇ ਕੋਲਕਾਤਾ ਜਾ ਰਿਹਾ ਸੀ। ਉਹ ਅਜੇ ਸੱਤ-ਅੱਠ ਕਿਲੋਮੀਟਰ ਚੱਲ ਕੇ ਓਵਰਬ੍ਰਿਜ ’ਤੇ ਹੀ ਆਇਆ ਸੀ ਕਿ ਟਰੱਕ ਵਿੱਚ ਅਚਾਨਕ ਅੱਗ ਲੱਗ ਗਈ।