ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਕਤੂਬਰ
ਲਾਡਵਾ ਤੋਂ ਕਾਂਗਰਸੀ ਉਮੀਦਵਾਰ ਮੇਵਾ ਸਿੰਘ ਨੂੰ ਸਮਾਜ ਦੇ ਹਰ ਵਰਗ ਦਾ ਦਿਨ ਬਦਿਨ ਸਮਰਥਨ ਮਿਲ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਭਖ ਰਹੀ ਹੈ। ਅੱਜ ਬਾਬੈਨ ਵਿੱਚ ਪੰਜਾਬੀ ਸਮਾਜ ਦੇ ਡਾ. ਹਰੀਸ਼ ਦੂਆ, ਮਹਿੰਦਰ ਨਾਰੰਗ, ਇੰਦਰਜੀਤ ਨਾਰੰਗ, ਸੋਨੂੰ ਨਾਰੰਗ, ਗਗਨ ਗਾਬਾ, ਲੋਕੇਸ਼ ਧਵਨ ਆਦਿ ਸੈਂਕੜੇ ਲੋਕਾਂ ਨੇ ਮੇਵਾ ਸਿੰਘ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਮੇਵਾ ਸਿੰਘ ਨੇ ਸਭ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਉਨ੍ਹਾਂ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਮੇਵਾ ਸਿੰਘ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਬਦਲਾਅ ਦੀ ਲਹਿਰ ਚਲ ਰਹੀ ਹੈ ਤੇ ਲੋਕਾਂ ਵੱਲੋਂ ਭਾਜਪਾ ਤੇ ਹੋਰ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਰੁਝਾਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਵਿੱਚ ਵੋਟ ਦਾ ਤਾਕਤ ਨਾਲ ਭਾਜਪਾ ਦੇ ਗੁੱਸੇ ਨੂੰ ਸ਼ਾਂਤ ਕਰਨਗੇ। ਇਸ ਮੌਕੇ ਜੈਪਾਲ ਪੰਚਾਲ, ਲਾਭ ਸਿੰਘ, ਰਕੇਸ਼ ਅਗਰਵਾਲ, ਧਰਮਬੀਰ ਪੂਨੀਆ ਮੌਜੂਦ ਸਨ।