ਨਿੱਜੀ ਪੱਤਰ ਪ੍ਰੇਰਕ
ਸਿਰਸਾ, 21 ਜੂਨ
ਇਥੋਂ ਦੀ ਇੰਦਰਾ ਵਿਕਾਸ ਕਲੋਨੀ ’ਚ ਇਕ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਇੰਦਰਾ ਵਿਕਾਸ ਕਲੋਨੀ ’ਚ ਸੁਨੀਲ ਆਪਣੀ ਪਤਨੀ ਨਾਲ ਇਕ ਕੱਚੇ ਮਕਾਨ ਵਿੱਚ ਰਹਿ ਰਿਹਾ ਸੀ। ਲੰਘੀ ਰਾਤ ਸੁਨੀਲ ਆਪਣੀ ਪਤਨੀ ਨਾਲ ਘਰ ਅੰਦਰ ਸੁੱਤੇ ਹੋਏ ਸਨ ਤਾਂ ਆਏ ਤੇਜ਼ ਝੱਖੜ ਤੇ ਮੀਂਹ ਦੌਰਾਨ ਘਰ ਦੀ ਛੱਤ ਉਨ੍ਹਾਂ ਦੇ ਉੱਤੇ ਡਿੱਗ ਪਈ। ਸੁਨੀਲ ਕਿਸੇ ਤਰ੍ਹਾਂ ਮਲਬੇ ਹੋਠੋਂ ਬਾਹਰ ਨਿਕਲਾ ਤੇ ਉਸ ਨੇ ਆਪਣੀ ਪਤਨੀ ਨੂੰ ਮਲਬੇ ਹੇਠੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਸਫਲ ਨਹੀਂ ਹੋਇਆ।