ਪੱਤਰ ਪ੍ਰੇਰਕ
ਜੀਂਦ, 24 ਅਕਤੂਬਰ
ਇਥੇ ਇਨਸਾਫ ਦੀ ਮੰਗ ਲਈ ਜੁਲਾਨਾ ਥਾਨਾ ਇਲਾਕੇ ਦੇ ਪਿੰਡ ਦੀ ਇੱਕ ਮਹਿਲਾ ਤਿੰਨ ਦਿਨਾਂ ਤੋਂ ਐੱਸਪੀ ਦਫਤਰ ਅੱਗੇ ਧਰਨੇ ਉੱਤੇ ਬੈਠੀ ਸੀ, ਉਹ ਇੱਕ ਦੀ ਟੱਕਰ ਵੱਜਣ ਕਾਰਨ ਜ਼ਖ਼ਮੀਂ ਹੋ ਗਈ। ਇਸ ਮੌਕੇ ਲੋਕਾਂ ਨੇ ਉਸ ਮਹਿਲਾ ਨੂੰ ਬਚਾ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਿੱਲੀ ਵਿੱਚ ਗੈਂਗ ਰੇਪ ਦੀ ਪੀੜਤ ਮਹਿਲਾ ਨੇ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ ਤੇ ਹੁਣ ਉਹ ਪਿੱਛਲੇ ਤਿੰਨ ਦਿਨਾਂ ਤੋਂ ਇਸ ਘਟਨਾ ਤੋਂ ਇਨਸਾਫ ਲੈਣ ਲਈ ਇੱਥੇ ਐੱਸਪੀ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠੀ ਸੀ, ਇਸਦੇ ਚਲਦੇ ਕੁਲਬੀਰ ਸਿੰਘ ਨਾਮਕ ਵਕੀਲ ਉੱਥੋਂ ਲੰਘ ਰਿਹਾ ਸੀ ਤੇ ਉਸਦੀ ਗੱਡੀ ਨੇ ਮਹਿਲਾ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਮਹਿਲਾ ਜ਼ਖ਼ਮੀਂ ਹੋ ਗਈ ਤੇ ਉਸਨੂੰ ਉਸਦੇ ਵਾਰਸ ਅਤੇ ਹੋਰ ਲੋਕਾਂ ਨੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਇਸ ਘਟਨਾ ਦੀ ਜਾਂਚ ਲਈ ਅੱਜ ਇੱਥੇ ਹਰਿਆਣਾ ਮਹਿਲਾ ਆਯੋਗ ਦੀ ਮੈਂਬਰ ਸੁਮਨ ਬੇਦੀ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਐੱਸਪੀ ਓਮ ਪ੍ਰਕਾਸ਼ ਨਰਵਾਲ ਨਾਲ ਮੁਲਾਕਾਤ ਕੀਤੀ ਤੇ ਘਟਨਾ ਨਾਲ ਸੰਬਧਿਤ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।