ਪੱਤਰ ਪ੍ਰੇਰਕ
ਰਤੀਆ, 30 ਅਕਤੂਬਰ
ਪੰਜਾਬ ਨੈਸ਼ਨਲ ਬੈਂਕ ਤੋਂ ਬੁਢਾਪਾ ਪੈਨਸ਼ਨ ਲੈ ਕੇ ਘਰ ਜਾ ਰਹੇ ਬਜ਼ੁਰਗ ਦੀ ਜੇਬ ਵਿੱਚੋਂ 2 ਨੌਜਵਾਨਾਂ ਵਲੋਂ ਉਕਤ ਰਾਸ਼ੀ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਬ ਵਿੱਚੋਂ ਪੈਨਸ਼ਨ ਕੱਢ ਕੇ ਭੱਜ ਰਹੇ ਦੋਵੇਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਆਸ-ਪਾਸ ਦੇ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਕੇ ਉਸ ਦੀ ਛਿੱਤਰ ਪਰੇਡ ਕੀਤੀ ਅਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਅਰੋੜਾ ਕਲੋਨੀ ਨਿਵਾਸੀ ਸ਼ੰਕਰ ਲਾਲ ਅੱਜ ਦੁਪਹਿਰ ਪੰਜਾਬ ਨੈਸ਼ਨਲ ਬੈਂਕ ਤੋਂ ਆਪਣੀ ਬੁਢਾਪਾ ਪੈਨਸ਼ਨ 2500 ਰੁਪਏ ਲੈ ਕੇ ਬੈਂਕ ਵਿੱਚੋਂ ਬਾਹਰ ਨਿੱਕਲਿਆ ਅਤੇ ਬੈਂਕ ਸਾਹਮਣੇ ਸਥਿਤ ਇਕ ਮੋਚੀ ਦੀ ਦੁਕਾਨ ’ਤੇ ਆਪਣੀ ਚੱਪਲ ਠੀਕ ਕਰਵਾਉਣ ਲੱਗਿਆ। ਇੰਨੇ ਵਿੱਚ ਪਿੱਛੇ ਤੋਂ ਆਏ 2 ਨੌਜਵਾਨਾਂ ਨੇ ਸ਼ੰਕਰ ਲਾਲ ਦੇ ਕੁੜਤੇ ਦੀ ਜੇਬ ਵਿਚ ਰੱਖੇ 2500 ਰੁਪਏ ਕੱਢ ਕੇ ਭੱਜਣ ਲੱਗੇ।