ਜੀਂਦ (ਮਹਾਂਵੀਰ ਮਿੱਤਲ): ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਉੱਤੇ ਇੱਥੇ ਬਾਲਾ ਜੀ ਹਸਪਤਾਲ ਅੱਗੇ ਸੈਂਕੜੇ ਮਹਿਲਾਵਾਂ ਨੇ ਡਾ. ਡੀ ਪੀ ਜੈਨ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਡਾ. ਰਜਨੀਸ਼ ਜੈਨ ਨਾਲ ਭੰਗੜਾ ਪਾ ਕੇ, ਗੁਲਾਲ ਖੇਡਕੇ ਅਤੇ ਲੱਡੂ ਵੰਡਕੇ ਖੁਸ਼ੀ ਮਨਾਈ। ਇਸ ਮੌਕੇ ’ਤੇ ਡਾ. ਡੀ ਪੀ ਜੈਨ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਦੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੰਮ ਕੀਤਾ ਹੈ, ਉਸ ਤੋਂ ਪ੍ਰਭਾਵਿਤ ਹੋਕੇ ਪੰਜਾਬ ਦੇ ਲੋਕਾਂ ਨੇ ਤਖ਼ਤ ਪਲਟ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ਉੱਤੇ ਸੰਜੇ ਕਾਂਸਲ, ਓਮ ਪ੍ਰਕਾਸ਼ ਸਾਂਗਵਾਨ, ਵਿਕਾਸ ਜੈਨ, ਧਰਮਵੀਰ, ਧਰਮਵੀਰ, ਰਾਜੇਸ਼ ਯਾਦਵ ਅਤੇ ਰੀਤਿਕਾ ਆਦਿ ਹਾਜ਼ਰ ਸਨ। ਇਸ ਦੌਰਾਨ ਜੀਂਦ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਪ੍ਰਚੰਡ ਜਿੱਤ ਲਈ ਖੁਸ਼ੀ ਦਾ ਜਸ਼ਨ ਮਨਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਾਣੀ ਤਲਾਬ ਉੱਤੇ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਗੁਲਾਲ ਨਾਲ ਖੇਡਕੇ ਖੁਸ਼ੀ ਮਨਾਈ। ਇਸ ਮਗਰੋਂ ਪਾਰਟੀ ਦੇ ਝੰਡੇ ਨਾਲ ਪੂਰੇ ਸ਼ਹਿਰ ਵਿੱਚ ਵਿਖਾਵਾ ਕੀਤਾ ਅਤੇ ਲੋਕਾਂ ਨੇ ਜਲੂਸ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜੀਂਦ ਵਿਧਾਨ ਦੇ ਪ੍ਰਧਾਨ ਤਰਸੇਮ ਗੋਇਲ, ਸੰਗਠਨ ਮੰਤਰੀ ਆਈ ਡੀ ਗੋਇਲ, ਸਕੱਤਰ ਰੋਹਿਤ ਜੈਨ, ਡਾ. ਸੈੱਲ ਦੇ ਪ੍ਰਧਾਨ ਡਾ. ਸੁਰੇਸ਼ ਜੈਨ, ਡਾ. ਕੰਵਰ ਸਿੰਘ ਗੋਇਲ, ਡਾ. ਅਨਿਲ ਜੈਨ, ਸਤਿਵੀਰ ਦੂਹਨ, ਮਨੌਜ ਗੋਇਲ, ਮਹਾਂਵੀਰ ਸ਼ਰਮਾ, ਸੁਰੇਸ਼ ਫੌਜੀ, ਮਹਾਂਵੀਰ ਸ਼ਰਮਾ ਅਤੇ ਮਿਆਂਕ ਗੋਇਲ ਆਦਿ ਹਾਜ਼ਰ ਸਨ।