ਪੱਤਰ ਪ੍ਰੇਰਕ
ਜੀਂਦ, 11 ਮਾਰਚ
ਜੀਂਦ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਲਈ ਖੁਸ਼ੀ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰਾਣੀ ਤਲਾਬ ਉੱਤੇ ਇੱਕਠੇ ਹੋ ਕੇ ਜਿੱਥੇ ਲੱਡੂ ਵੰਡੇ ਉਥੇ ਗੁਲਾਲ ਨਾਲ ਖੇਡ ਕੇ ਖੁਸ਼ੀ ਮਨਾਈ। ਇਸ ਤੋਂ ਮਗਰੋਂ ਪਾਰਟੀ ਦੇ ਝੰਡੇ ਨਾਲ ਪੂਰੇ ਸ਼ਹਿਰ ਵਿੱਚ ਵਿਖਾਵਾ ਕੀਤਾ ਅਤੇ ਲੋਕਾਂ ਨੇ ਜਲੂਸ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜੀਂਦ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤਰਸੇਮ ਗੋਇਲ, ਸੰਗਠਨ ਸਕੱਤਰ ਆਈਡੀ ਗੋਇਲ, ਸਕੱਤਰ ਰੋਹਿਤ ਜੈਨ, ਡਾਕਟਰ ਸੈੱਲ ਦੇ ਪ੍ਰਧਾਨ ਡਾ. ਸੁਰੇਸ਼ ਜੈਨ, ਡਾ. ਕੰਵਰ ਸਿੰਘ ਗੋਇਲ, ਡਾ. ਅਨਿਲ ਜੈਨ, ਸਤਿਵੀਰ ਦੁਹਨ, ਮਨੋਜ ਗੋਇਲ, ਮਹਾਂਵੀਰ ਸ਼ਰਮਾ, ਸੁਰੇਸ਼ ਫੌਜੀ, ਮਹਾਂਵੀਰ ਸ਼ਰਮਾ ਅਤੇ ਮਿਆਂਕ ਗੋਇਲ ਆਦਿ ਹਾਜ਼ਰ ਸਨ।