ਪੱਤਰ ਪ੍ਰੇਰਕ
ਜੀਂਦ, 3 ਦਸੰਬਰ
ਇਥੇ ਰੋਹਤਕ ਰੋਡ ਉੱਤੇ ਵਪਾਰੀ ਅਤੇ ਠੇਕੇਦਾਰ ਸ਼ਾਮ ਸੁੰਦਰ ਬਾਂਸਲ ਦੇ ਕਤਲ ਦੇ ਦੋਸ਼ ਹੇਠ ਧਰਮਿੰਦਰ ਨੂੰ ਪੁਲੀਸ ਦਿੱਲੀ ਤੋਂ ਗ੍ਰਿਫਤਾਰ ਕਰ ਕੇ ਜੀਂਦ ਲੈ ਕੇ ਆਈ ਤੇ ਪੁਲੀਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉੁਸਨੂੰ 10 ਦਿਨਾਂ ਲਈ ਪੁਲੀਸ ਰਿਮਾਂਡ ਉੱਤੇ ਲੈ ਲਿਆ ਗਿਆ ਹੈ। ਡੀਐੱਸਪੀ ਧਰਮਵੀਰ ਖਰਬ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਰੋਹਿਣੀ ਤੋਂ ਧਰਮਿੰਦਰ ਨੂੰ ਪ੍ਰੋਟਕਸ਼ਨ ਉੱਤੇ ਜੀਂਦ ਲਿਆਂਦਾ ਹੈ। ਧਰਮਿੰਦਰ ਸ਼ਾਮ ਸੁੰਦਰ ’ਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪੁੱਛ-ਗਿੱਛ ਵਿੱਚ ਧਰਮਿੰਦਰ ਨੇ ਇਸ ਹੱਤਿਆਕਾਂਡ ਦੇ ਮੁੱਖ ਦੋਸ਼ੀ ਬਲਜੀਤ ਪੋਂਕਰੀਖੇੜੀ ਨਾਲ ਸ਼ਾਮਿਲ ਹੋਣ ਬਾਰੇ ਕਬੂਲਿਆ ਹੈ। ਸੀਆਈਏ ਦੀ ਟੀਮ ਬਲਜੀਤ, ਧਰਮਿੰਦਰ ਅਤੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਕਈ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਸੀ ਜੋ ਕਿ ਜੀਂਦ ਪੁਲੀਸ ਦੇ ਸਹਿਯੋਗ ਨਾਲ ਦਿੱਲੀ ਸਪੈਸ਼ਲ ਪੁਲੀਸ ਟੀਮ ਉਸਨੂੰ ਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਸਕੀ ਹੈ। ਅੱਜ ਉਸਦਾ ਰਿਮਾਂਡ ਲੈ ਲਿਆ ਗਿਆ ਹੈ ਤੇ ਪੁੱਛ-ਗਿੱਛ ਜਾਰੀ ਹੈ।