ਸਤਪਾਲ ਰਾਮਗੜ੍ਹੀਆ
ਪਿਹੋਵਾ, 14 ਜਨਵਰੀ
ਬਾਰ ਐਸੋਸੀਏਸ਼ਨ ਪਿਹੋਵਾ ਦੇ ਵਕੀਲਾਂ ਵਲੋਂ ਸਮਾਗਮ ਕਰਵਾਇਆ ਗਿਆ। ਇਸ ਵਿਚ ਖੇਡ ਮੰਤਰੀ ਸੰਦੀਪ ਸਿੰਘ ਬਤੌਰ ਮੁਖ ਮਹਿਮਾਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਵਕੀਲਾਂ ਨਾਲ ਮੁਲਾਕਾਤ ਕੀਤੀ। ਬਾਰ ਰੂਮ ਵਿੱਚ ਪੁੱਜਣ ’ਤੇ ਪ੍ਰਧਾਨ ਸੁਨੀਲ ਬਾਂਸਲ, ਸਕੱਤਰ ਅਸ਼ੋਕ ਬਾਂਸਲ ਅਤੇ ਐਡਵੋਕੇਟ ਐਸਡੀ ਮੁਰਾਰ ਅਤੇ ਸਮੂਹ ਵਕੀਲਾਂ ਨੇ ਖੇਡ ਮੰਤਰੀ ਦਾ ਸਵਾਗਤ ਕੀਤਾ। ਵਕੀਲਾਂ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਵਕਾਲਤ ਦਾ ਕਿੱਤਾ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਇੱਕ ਪਵਿੱਤਰ ਕਾਰਜ ਹੈ। ਅਜਿਹੇ ਵਿਚ ਉਨ੍ਹਾਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਹਰ ਕਿਸੇ ਨੂੰ ਇਨਸਾਫ਼ ਦਿਵਾਉਣ ਵਿਚ ਮਦਦ ਕਰਨ। ਇਸ ਤੋਂ ਬਾਅਦ ਖੇਡ ਮੰਤਰੀ ਨੇ ਬਾਰ ਐਸੋਸੀਏਸ਼ਨ ਨੂੰ 11 ਲੱਖ ਰੁਪਏ ਦੀ ਗਰਾਂਟ ਰਕਮ ਦੇਣ ਦਾ ਐਲਾਨ ਵੀ ਕੀਤਾ।