ਪੱਤਰ ਪ੍ਰੇਰਕ
ਫਰੀਦਾਬਾਦ, 27 ਅਗਸਤ
ਅੰਤਰਰਾਸ਼ਟਰੀ ਪੱਧਰ ‘ਤੇ ਯੂਨੀਵਰਸਿਟੀਆਂ ਦੇ ਨਾਲ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਤਹਿਤ ਜੇ.ਸੀ. ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਫਰੀਦਾਬਾਦ ਨੇ ਨਾਰਵੇ ਦੀ ਆਰਕਟਿਕ ਯੂਨੀਵਰਸਿਟੀ (ਯੂਆਈਟੀ) ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇੱਕ ਆਨਲਾਈਨ ਸਮਾਗਮ ਵਿੱਚ ਆਰਕਟਿਕ ਯੂਨੀਵਰਸਿਟੀ ਦੇ ਇੰਜਨੀਅਰਿੰਗ, ਵਿਗਿਆਨ ਅਤੇ ਟੈਕਨਾਲੋਜੀ ਦੇ ਡੀਨ ਪ੍ਰੋ. ਬਜਰਨ ਸੋਲਵਾਂਗ ਅਤੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਵਿਕਾਸ ਤੁਰਕ ਨੇ ਸਮਝੌਤੇ ਅਦਾਨ-ਪ੍ਰਧਾਨ ਕੀਤੇ। ਆਰਕਟਿਕ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਚੇਅਰਮੈਨ ਪ੍ਰੋ. ਏਰਿਲਡ ਸਟੇਨ ਤੇ ਬੋਸ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਦੀ ਚੇਅਰਪਰਸਨ ਨੀਲਮ ਤੁਰਕ ਵੀ ਮੌਜੂਦ ਸੀ।