ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਨਵੰਬਰ
ਅੱਜ ਅੰਬਾਲਾ ਸ਼ਹਿਰ ਵਿਚ ਕੇਵਲ ਇਕ ਘੰਟੇ ਵਿਚ ਚੇਨਾਂ ਝਪਟਣ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ। ਅੱਜ ਸਵੇਰੇ 9.30 ਵਜੇ ਐਕਟਿਵਾ ਸਵਾਰ ਮਹਿਲਾ ਦੀ ਬਤਰਾ ਪੈਲੇਸ ਲਾਗੇ ਦੋ ਲੜਕਿਆਂ ਨੇ ਗਲ਼ੇ ਵਿਚੋਂ ਸੋਨੇ ਦੀ ਚੇਨ ਝਪਟ ਲਈ।
ਦੂਜੀ ਵਾਰਦਾਤ ਬਲਦੇਵ ਨਗਰ ਥਾਣੇ ਤੋਂ ਕੇਵਲ 200 ਮੀਟਰ ਦੀ ਦੂਰੀ ਤੇ ਵਾਪਰੀ ਜਿਸ ਵਿਚ ਦੋ ਮੋਟਰ ਸਾਈਕਲ ਸਵਾਰਾਂ ਨੇ ਪਾਇਲ ਵਾਸੀ ਅਸ਼ੋਕ ਵਿਹਾਰ ਦੇ ਗਲ਼ੇ ਵਿਚੋਂ ਸੋਨੇ ਦੀ ਚੇਨ ਝਪਟ ਲਈ। ਇਹ ਘਟਨਾ ਸਵੇਰੇ 10.30 ਵਜੇ ਵਾਪਰੀ। ਮੋਟਰ ਸਾਈਕਲ ’ਤੇ ਦੋ ਲੜਕੇ ਆਏ ਅਤੇ ਉਸ ਦੇ ਗਲ਼ ਵਿਚੋਂ ਢਾਈ ਤੋਲੇ ਸੋਨੇ ਦੀ ਚੇਨ ਝਪਟ ਕੇ ਅੰਬਾਲਾ ਛਾਉਣੀ ਵੱਲ ਦੌੜ ਗਏ।