ਪੱਤਰ ਪ੍ਰੇਰਕ
ਯਮੁਨਾਨਗਰ, 14 ਅਕਤੂਬਰ
ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦਾ ਧਰਨਾ ਅੱਜ 14ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਪਰ ਉਨ੍ਹਾਂ ਵਿੱਚ ਜੋਸ਼ ਅਤੇ ਹਿੰਮਤ ਵਿੱਚ ਪਹਿਲਾਂ ਦੀ ਤਰ੍ਹਾਂ ਦੀ ਬਰਕਰਾਰ ਸੀ। ਸ਼ਹਿਰੀ ਬਲਾਕ ਦੀ ਪ੍ਰਧਾਨ ਸੁਨੀਤਾ ਰਾਣੀ ਦੀ ਅਗਵਾਈ ਵਿੱਚ ਅੱਜ ਦੇ ਧਰਨੇ ਵਿੱਚ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਸਮੱਸਿਆਵਾਂ ਗੀਤਾਂ ਅਤੇ ਕਵਿਤਾਵਾਂ ਦੇ ਰਾਹੀ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਅੰਗਰੇਜ਼ੋ ਦੇਵੀ ਨੇ ਕਿਹਾ ਕਿ ਭਾਰਤ ਵਿੱਚ ਕਿਹਾ ਜਾਂਦਾ ਹੈ ਕਿ ਜਿੱਥੇ ਨਾਰੀ ਦੀ ਪੂਜਾ ਕੀਤੀ ਜਾਂਦੀ ਹੈ, ੳਥੇ ਦੇਵਤਿਆਂ ਦਾ ਵਾਸ ਹੁੰਦਾ ਹੈ ਪਰ ਅੱਜ ਸਾਰੇ ਲੋਕ ਵੇਖ ਰਹੇ ਹਨ ਕਿ ਉਸ ਵਿੱਚ ਬੇਹਾਲ ਨਾਰੀਆਂ ਨੂੰ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਸੜਕਾਂ ਦਾ ਧੱਕੇ ਖਾਣੇ ਪੈ ਰਹੇ ਹਨ। ਧਰਨੇ ਦਾ ਸੰਚਾਲਨ ਯੂਨੀਅਨ ਦੀ ਵਿੱਤ ਸਚਿਵ ਮੀਨੂ ਅਤੇ ਗ੍ਰਾਮੀਣ ਬਲਾਕ ਪਰਧਾਨ ਸਤਿਆ ਦੇਵੀ ਨੇ ਕੀਤਾ। ਇਸ ਮੌਕੇ ਮਿਥਲੇਸ਼ ਗੁਪਤਾ, ਨੀਲਮ, ਸੁਸ਼ਮਾ, ਆਰਤੀ, ਸਰਲਾ, ਗੀਤਾ, ਅਨੀਤਾ, ਰੀਤਾ, ਸੋਨਾ, ਮਨਜੀਤ, ਭੁਪਿੰਦਰ, ਵੀਨਾ ਅਤੇ ਹੋਰ ਆਸ਼ਾ ਵਰਕਰ ਮੌਜੂਦ ਸਨ।