ਜਗਤਾਰ ਸਮਾਲਸਰ/ਪੀ.ਪੀ ਵਰਮਾ
ਏਲਨਾਬਾਦ/ਪੰਚਕੂਲਾ, 5 ਜੁਲਾਈ
ਹਰਿਆਣਾ ਸਾਹਿਤ ਅਤੇ ਸਭਿਆਚਾਰਕ ਅਕਾਦਮੀ ਵੱਲੋਂ ਪੰਜਾਬੀ ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਸਾਲ 2017 ਤੋਂ 2022 ਤੱਕ ਦੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਅਕਾਦਮੀ ਵੱਲੋਂ ਦਿੱਤੇ ਜਾਣ ਵਾਲੇ ਇਨਾਮਾਂ ਦੀ ਪਹਿਲੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਦੀ ਦੂਜੀ ਸੂਚੀ ਅੱਜ ਜਾਰੀ ਕੀਤੀ ਗਈ ਹੈ। ਅਕਾਦਮੀ ਦੇ ਕਾਰਜਕਾਰੀ ਉਪ ਚੇਅਰਮੈਨ ਕੁਲਦੀਪ ਚੰਦ ਅਗਨੀਹੋਤਰੀ ਤੇ ਡਾਇਰੈਕਟਰ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਸਾਲ 2017 ਲਈ ਦਰਸ਼ਨ ਸਿੰਘ ਕੁਰੂਕਸ਼ੇਤਰ ਨੂੰ ਕਵਿਤਾ ਵਰਗ ਲਈ, ਡਾ. ਇੰਦੂ ਗੁਪਤਾ ਫਰੀਦਾਬਾਦ ਨੂੰ ਕਹਾਣੀ, ਚਰਨ ਪੁਆਧੀ ਕੈਥਲ ਨੂੰ ਬਾਲ ਸਾਹਿਤ, ਦਵਿੰਦਰ ਮੋਹਨ ਸਿੰਘ ਅੰਬਾਲਾ ਨੂੰ ਮਿਨੀ ਕਹਾਣੀ, ਡਾ. ਕੁਲਵਿੰਦਰ ਸਿੰਘ ਇਸਮਾਇਲਾਬਾਦ ਨੂੰ ਆਲੋਚਨਾ ਅਤੇ ਨਿਰਮਲ ਸਿੰਘ ਨੋਕਵਾਲ ਪਿੰਜੌਰ ਨੂੰ ਰਚਨਾਤਮਕ ਲੇਖ ਵਰਗ ਲਈ ਪੁਸਤਕਾਂ ਦੇ ਪੁਰਸਕਾਰ ਦੇਣ ਦੀ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2018 ਲਈ ਸੰਤਖ ਸਿੰਘ ਅੰਬਾਲਵੀ ਨੂੰ ਕਵਿਤਾ, ਜਸਬੀਰ ਸਿੰਘ ਸਾਹਨੀ ਮੁਹਾਲੀ ਨੂੰ ਨਾਵਲ, ਰੁਪਿੰਦਰ ਕੌਰ ਕੈਥਲ ਨੂੰ ਨਾਟਕ, ਤਰਲੋਚਨ ਮੀਰ ਕੈਥਲ ਨੂੰ ਆਲੋਚਨਾ ਅਤੇ ਰਘਬੀਰ ਸਿੰਘ ਬਾਜਵਾ ਸਿਰਸਾ ਨੂੰ ਰਚਨਾਤਮਕ ਲੇਖ ਲਈ ਪੁਸਤਕਾਂ ਦੇ ਪੁਰਸਕਾਰ ਦੇਣ ਲਈ ਚੋਣ ਕੀਤੀ ਗਈ ਹੈ। ਸਾਲ 2019 ਲਈ ਕਰਮਜੀਤ ਦਿਓਣ ਏਲਨਾਬਾਦ ਕਵਿਤਾ, ਕੇਸਰਾ ਰਾਮ ਏਲਨਾਬਾਦ ਕਹਾਣੀ, ਡਾ. ਬਲਵਾਨ ਔਜਲਾ ਅੰਬਾਲਾ ਕੈਂਟ ਨਾਟਕ, ਡਾ. ਸੁਰਿੰਦਰ ਸਿੰਘ ਕੈਥਲ ਆਲੋਚਨਾ ਅਤੇ ਗੁਰਪ੍ਰੀਤ ਕੌਰ ਸੈਣੀ ਹਿਸਾਰ ਦੀ ਚੋਣ ਰਚਨਾਤਮਕ ਲੇਖ ਵਰਗ ਲਈ ਕੀਤੀ ਗਈ ਹੈ। ਸਾਲ 2020 ਲਈ ਗੁਰਪ੍ਰੀਤ ਕੌਰ ਕਵਿਤਾ, ਡਾ. ਸੋਨੀਆ ਅੰਬਾਲਾ ਕੈਂਟ ਆਲੋਚਨਾ ਅਤੇ ਮੀਨਾ ਨਵੀਨ ਦੀ ਚੋਣ ਅਨੁਵਾਦ ਵਰਗ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2021 ਲਈ ਅਨੁਪਿੰਦਰ ਸਿੰਘ ‘ਅਨੂਪ’ ਪਾਣੀਪਤ ਨੂੰ ਕਵਿਤਾ ਅਤੇ ਡਾ. ਸਰਬਜੀਤ ਕੌਰ ਕੁਰੂਕਸ਼ੇਤਰ ਨੂੰ ਅਲੋਚਨਾ ਵਰਗ ਲਈ ਪੁਸਤਕ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ।