ਪਿਹੋਵਾ: ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਤੀਰਥ ਨਗਰੀ ਪਿਹੋਵਾ ਨੂੰ ਵਿਕਸਿਤ ਨਗਰੀ ਬਣਾਉਣ ਲਈ ਸੂਬਾ ਸਰਕਾਰ ਨੇ ਮਾਸਟਰ ਪਲਾਨ 2031 ’ਤੇ ਆਪਣੀ ਮੋਹਰ ਲਾ ਦਿੱਤੀ ਹੈ। ਹੁਣ ਮਾਸਟਰ ਪਲਾਨ 2031 ਦੇ ਤਹਿਤ ਨਵੇਂ ਡਿਜ਼ਾਇਨ ਨਾਲ ਪਿਹੋਵਾ ਨੂੰ ਵਿਕਸਿਤ ਕੀਤਾ ਜਾਵੇਗਾ। ਇਸ ਪਲਾਨ ਵਿੱਚ 3 ਸੈਕਟਰਾਂ ਵਿੱਚ ਇੰਡਸਟਰੀ ਖੇਤਰ ਅਤੇ 7 ਸੈਕਟਰਾਂ ਵਿੱਚ ਰਿਹਾਇਸ਼ੀ ਖੇਤਰ ਨੂੰ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਹੀ ਨਹੀਂ ਮਾਸਟਰ ਪਲਾਨ ਦੇ ਤਹਿਤ 1241 ਹੈਕਟੇਅਰ ਜ਼ਮੀਨ ਰਿਜ਼ਰਵ ਕੀਤੀ ਜਾਵੇਗੀ। ਇਸ ਵਿੱਚ 737 ਹੈਕਟੇਅਰ ਜ਼ਮੀਨ ਰਿਹਾਇਸ਼ , ਇੰਡਸਟਰੀ, ਹਸਪਤਾਲਾਂ, ਟਰਾਂਸਪੋਟੇਸ਼ਨ ਅਤੇ ਹੋਰ ਖੇਤਰਾਂ ਲਈ ਰਿਜ਼ਰਵ ਕੀਤੀ ਜਾਵੇਗੀ। ਖੇਡ ਮੰਤਰੀ ਸ. ਸੰਦੀਪ ਸਿੰਘ ਨੇ ਖ਼ਾਸ ਗੱਲਬਾਤ ਵਿੱਚ ਦੱਸਿਆ ਕਿ ਪਿਹੋਵਾ ਦੀ 1 ਲੱਖ 10 ਹਜ਼ਾਰ ਜਨਤਾ ਨੂੰ ਧਿਆਨ ਵਿੱਚ ਰੱਖ ਕੇ ਮਾਸਟਰ ਪਲਾਨ 2031 ਤਿਆਰ ਕੀਤਾ ਗਿਆ ਹੈ। -ਪੱਤਰ ਪ੍ਰੇਰਕ