ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਜੂਨ
ਜ਼ਿਲ੍ਹਾ ਪੁਲੀਸ ਨੇ ਚੋਰੀ ਦਾ ਕੋਲਾ ਵੇਚਣ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਅਪਰਾਧ ਸ਼ਾਖਾ ਇਕ ਦੀ ਟੀਮ ਨੇ ਘਣਸ਼ਾਮ ਵਾਸੀ ਦਵਾਈ ਪੱਟੀ ਜ਼ਿਲ੍ਹਾ ਸਮਸਤੀਪੁਰ ਬਿਹਾਰ ਹਾਲ ਵਾਸੀ ਓਮ ਸ਼ਿਵ ਢਾਬਾ ਧੰਨਤੋੜੀ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ 2 ਕੁਇੰਟਲ ਕੋਲਾ ਬਰਾਮਦ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਧ ਸ਼ਾਖਾ ਦੀ ਟੀਮ ਏਐੱਸਆਈ ਜੈ ਪਾਲ ਦੇ ਅਗਵਾਈ ਹੇਠ ਜੀਟੀ ਰੋਡ ਧੰਨਤੋੜੀ ਪੁਲ ਕੋਲ ਮੌਜੂਦ ਸੀ । ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਘਣਸ਼ਾਮ ਓਮ ਸ਼ਿਵ ਢਾਬਾ ’ਤੇ ਕੰਮ ਕਰਦਾ ਹੈ ਤੇ ਆਉਣ ਜਾਣ ਵਾਲੇ ਟੱਰਕਾਂ ਤੋਂ ਸਸਤੇ ਭਾਅ ’ਤੇ ਚੋਰੀ ਦਾ ਕੋਲਾ ਖਰੀਦ ਕੇ ਮਹਿੰਗੇ ਭਾਅ ਵੇਚਦਾ ਹੈ। ਪੁਲੀਸ ਨੇ ਘਣਸ਼ਾਮ ਨੂੰ ਕਾਬੂ ਕਰ ਲਿਆ ਤੇ ਪੰਜ ਬੋਰੀਆਂ ਬਰਾਮਦ ਕੀਤੀਆਂ। ਇਨ੍ਹਾਂ ਬੋਰੀਆਂ ਵਿੱਚ ਕਰੀਬ ਦੋ ਕੁਇੰਟਲ ਕੋਲਾ ਬਰਾਮਦ ਹੋਇਆ।