ਪੱਤਰ ਪ੍ਰੇਰਕ
ਰਤੀਆ, 2 ਅਕਤੂਬਰ
ਸ਼ਹਿਰ ਥਾਣਾ ਪੁਲੀਸ ਨੇ ਜਾਖਨ ਦਾਦੀ ਰੋਡ ’ਤੇ ਮਹਿਲਾ ਕਾਲਜ ਕੋਲ ਡਕੈਤੀ ਦੀ ਯੋਜਨਾ ਦੌਰਾਨ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋਏ 2 ਮੁਲਜ਼ਮਾਂ ਵਿੱਚੋਂ ਕ੍ਰਿਸ਼ਨ ਉਰਫ ਗਜਨੀ ਵਾਸੀ ਮੁੱਸਾਖੇੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ ਇੰਸਪੈਕਟਰ ਕੰਵਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ਕਾਬੂ ਕੀਤਾ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਮਹਿਲਾ ਕਾਲਜ ਕੋਲ ਪੁਲੀਸ ਨੇ ਡਕੈਤੀ ਦੀ ਯੋਜਨਾ ਬਣਾ ਰਹੇ 5 ਨੌਜਵਾਨਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਪਹਿਲਾਂ ਫੜੇ ਮੁਲਜ਼ਮਾਂ ਦੀ ਪਛਾਣ ਅਮਨਦੀਪ ਉਰਫ ਜੋਗਰਾਜ ਵਾਸੀ ਟਿੱਬਾ ਕਲੋਨੀ, ਸੰਜੀਵ ਸਿੰਘ ਉਰਫ ਗੌਰੂ ਵਾਸੀ ਖੋਖਰ ਢਾਣੀ, ਰਣਦੀਪ ਉਰਫ ਕਰਨ ਵਾਸੀ ਅਹਿਰਵਾਂ ਹੋਲ ਟਿੱਬਾ ਕਲੋਨੀ, ਹਰਸ਼ਦੀਪ ਉਰਫ ਹਰਸ਼ ਵਾਸੀ ਬਲਿਆਲਾ ਅਤੇ ਸੁਰਿੰਦਰ ਉਰਫ ਬ੍ਰਿਜਲਾਲ ਵਾਸੀ ਬਲਿਆਲਾ ਵਜੋਂ ਹੋਈ ਸੀ। ਲਖਵਿੰਦਰ ਉਰਫ ਲੌਟਾ ਵਾਸੀ ਮਹਿਮੜਾ ਅਜੇ ਫ਼ਰਾਰ ਹੈ।