ਪ੍ਰਯਾਗਰਾਜ, 19 ਅਕਤੂਬਰ
ਮਰਹੂਮ ਸਮਾਜਵਾਦੀ ਨੇਤਾ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਅੱਜ ਇੱਥੇ ਸੰਗਮ (ਗੰਗਾ, ਜਮਨਾ ਤੇ ਸਰਸਵਤੀ ਮਿਲਾਪ ਸਥਾਨ) ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਅੱਜ ਹੋਰ ਪਰਿਵਾਰਕ ਮੈਂਬਰਾਂ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਪਹੁੰਚੇ ਅਤੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਇਸ ਤੋਂ ਪਹਿਲਾਂ ਸੋਮਵਾਰ ਨੂੰ ਯਾਦਵ ਪਰਿਵਾਰ ਨੇ ਮਰਹੂਮ ਨੇਤਾ ਦੀਆਂ ਅਸਥੀਆਂ ਹਰਿਦੁਆਰ ’ਚ ਜਲ ਪ੍ਰਵਾਹ ਕੀਤੀਆਂ ਸਨ। ਦੱਸਣਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਲੰਘੀ 10 ਅਕਤੂਬਰ ਨੂੰ ਗੁਰੂਗ੍ਰਾਮ ਦੇ ਵੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। -ਆਈਏਐੱਨਐੱਸ