ਪ੍ਰਦੀਪ ਸਾਹੂ
ਚਰਖੀ ਦਾਦਰੀ, 7 ਅਕਤੂਬਰ
ਹਰਿਆਣਾ ਖੇਡ ਵਿਭਾਗ ਦੀ ਡਿਪਟੀ ਡਾਇਰੈਕਟਰ ਤੇ ਉੱਘੀ ਭਲਵਾਨ ਬਬੀਤਾ ਫੌਗਾਟ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਬੀਤਾ ਫੌਗਟ ਨੇ ਆਪਣਾ ਅਸਤੀਫਾ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਬਬੀਤਾ ਨੇ ਆਪਣੇ ਅਸਤੀਫੇ ਵਿੱਚ ਸਰਕਾਰੀ ਨੌਕਰੀ ਕਰਨ ਵਿੱਚ ਅਸਮਰਥਾ ਜਾਹਰ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਮੇਰਾ ਅਸਤੀਫਾ ਮਹੀਨੇ ਦਾ ਨੋਟਿਸ ਮੰਨਦਿਆਂ ਸਵੀਕਾਰਿਆ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਉਹ ਹਰਿਆਣਾ ਵਿਧਾਨ ਸਭਾ ਦੀ ਬਰੋਦਾ ਜ਼ਿਮਨੀ ਚੋਣ ਤੇ ਬਿਹਾਰ ਵਿਧਾਨ ਸਭਾ ਦੇ ਚੋਣ ਪ੍ਰਚਾਰ ਲਈ ਸਰਗਮਰ ਸਿਆਸਤ ਵਿੱਚ ਆ ਰਹੀ ਹੈ ਜਿਸ ਕਰਕੇ ਉਸ ਨੇ ਅਸਤੀਫ਼ਾ ਦੇ ਦਿੱਤਾ ਹੈ।