ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 22 ਮਈ
ਭਾਜਪਾ ਸਰਕਾਰ ਦੀ ਜੜ੍ਹਾਂ ਹਿੱਲ ਚੁੱਕੀਆਂ ਹਨ ਅਤੇ ਹੁਣ ਉਹ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਤੋਂ ਕੰਮ ਲੈ ਰਹੀ ਹੈ। ਇਹ ਦੋਸ਼ ਅੱਜ ਇੱਥੇ ਟਟਿਆਣਾ ਟੌਲ ਪਲਾਜ਼ਾ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਲਾਉਂਦੇ ਹੋਏ ਕਿਹਾ ਕਿ ਹਿਸਾਰ ਵਿੱਚ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਿਸਾਨਾਂ ’ਤੇ ਜੋ ਲਾਠੀਚਾਰਜ ਕੀਤਾ ਹੈ, ਉਸ ਦੇ ਵਿਰੋਧ ਵਿੱਚ 26 ਮਈ ਨੂੰ ਪੂਰੇ ਰਾਜ ਵਿੱਚ ਕਾਲੇ ਝੰਡੇ ਲਾ ਕੇ ਰੋਸ਼ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਦੇ ਚਲਦੇ ਬੀਜੇਪੀ ਸਰਕਾਰ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ ਅਤੇ ਪੂਰੇ ਸੰਸਾਰ ਵਿੱਚ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਕਿਸਾਨਾਂ ਅਪੀਲ ਕੀਤੀ ਕਿ ਜ਼ਿਆਦਾ ਤੋਂ ਜਿਆਦਾ ਗਿਣਤੀ ਵਿੱਚ ਦਿੱਲੀ ਧਰਨੇ ’ਤੇ ਪੁੱਜਣ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਕਾਨੂੰਨ ਵਾਪਸ ਨਾ ਲਏ ਤਾਂ ਯੂਪੀ ਵਿਧਾਨ ਸਭਾ ਚੋਣ ਵਿੱਚ ਪੱਛਮੀ ਬੰਗਾਲ ਤੋਂ ਵੀ ਜ਼ਿਆਦਾ ਵਿਰੋਧ ਹੋਵੇਗਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ , ਯੁਵਾ ਹਲਕਾ ਪ੍ਰਧਾਨ ਗੁਰਦੇਵ ਸਿੰਘ ਬਦਸੁਈ , ਜਰਨੈਲ ਸਿੰਘ , ਗੁਰਜੰਟ ਸਿੰਘ ਟਟਿਆਨਾ , ਕੇਵਲ ਸਿੰਘ , ਕੁਲਵਿੰਦਰ ਨੰਬਰਦਾਰ ਬਦਸੂਈ , ਕਰਨੈਲ ਸਿੰਘ ਮੌਜੂਦ ਸਨ ।