ਸਤਪਾਲ ਰਾਮਗੜ੍ਹੀਆ
ਪਿਹੋਵਾ, 22 ਜੂਨ
ਪਿਹੋਵਾ ਵਾਸੀਆਂ ਨੇ ਨਗਰ ਪਾਲਿਕਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਆਸ਼ੀਸ਼ ਚੱਕਰਪਾਣੀ ਨੂੰ ਆਪਣਾ ਚੇਅਰਮੈਨ ਚੁਣ ਲਿਆ| ਚੋਣ ਵਿੱਚ ਆਸ਼ੀਸ਼ ਚੱਕਰਪਾਣੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਧਵਨ ਨੂੰ ਮਹਿਜ਼ 55 ਵੋਟਾਂ ਨਾਲ ਹਰਾਇਆ। ਸਾਲ 2019 ‘ਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਨੇ ਪਿਹੋਵਾ ਵਿੱਚ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਪਿਹੋਵਾ ਚੋਣ ਰਿਟਰਨਿੰਗ ਅਫਸਰ ਅਤੇ ਐਸਡੀਐਮ ਸੋਨੂੰ ਰਾਮ ਨੇ ਸਰਟੀਫਿਕੇਟ ਦੇਕੇ ਆਸ਼ੀਸ਼ ਚੱਕਰਪਾਣੀ ਨੂੰ ਜੇਤੂ ਐਲਾਨਿਆ। ਜਿੱਤ ਤੋਂ ਬਾਅਦ ਆਸ਼ੀਸ਼ ਚੱਕਰਪਾਣੀ ਨੇ ਆਪਣੇ ਸਮਰਥਕਾਂ ਸਮੇਤ ਜੇਤੂ ਯਾਤਰਾ ਕੱਢਦੇ ਹੋਏ ਸਭ ਤੋਂ ਪਹਿਲਾਂ ਸ਼ਹਿਰ ਖੇੜੇ ਦਾ ਦੌਰਾ ਕੀਤਾ। ਇੱਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਸਰਸਵਤੀ ਤੀਰਥ ਸਥਿਤ ਮਾਂ ਸਰਸਵਤੀ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੀਸ਼ ਚੱਕਰਪਾਣੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਸੇਵਾ ਕਾਰਜ ਕਰਨ ਦਾ ਮੌਕਾ ਦਿੱਤਾ ਹੈ| ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ। ਇਸ ਤੋਂ ਬਾਅਦ ਸ਼ਹਿਰ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ। ਚੋਣ ਰਿਟਰਨਿੰਗ ਅਫ਼ਸਰ ਅਤੇ ਐਸਡੀਐਮ ਸੋਨੂੰ ਰਾਮ ਨੇ ਦੱਸਿਆ ਕਿ ਪਿਹੋਵਾ ਨਪਾ ਚੋਣਾਂ ਵਿੱਚ ਵਾਰਡ ਨੰਬਰ 1 ਤੋਂ ਲਾਭ ਸਿੰਘ, ਵਾਰਡ 2 ਤੋਂ ਮਨਿੰਦਰ ਕੌਰ, ਵਾਰਡ 3 ਤੋਂ ਪਿੰਕੀ, ਵਾਰਡ 4 ਤੋਂ ਦੀਪਿਕਾ ਸ਼ਰਮਾ, ਵਾਰਡ 5 ਤੋਂ ਜੋਤੀ, ਵਾਰਡ 6 ਤੋਂ ਵਿਕਾਸ ਕੁਮਾਰ, ਵਾਰਡ 7 ਤੋਂ ਫੂਲ ਸਿੰਘ ਜੇਤੂ ਰਹੇ। ਇਸੇ ਤਰ੍ਹਾਂ ਵਾਰਡ 8 ਤੋਂ ਗਗਨਦੀਪ, ਵਾਰਡ 9 ਤੋਂ ਰਵੀ ਕਾਂਤ, ਵਾਰਡ 10 ਤੋਂ ਪਰਾਗ ਧਵਨ, ਵਾਰਡ 11 ਤੋਂ ਜੈਪਾਲ ਕੌਸ਼ਿਕ, ਵਾਰਡ 12 ਤੋਂ ਸਾਰਿਕਾ ਕੌਸ਼ਿਕ ਜੇਤੂ ਰਹੀ। ਵਾਰਡ 13 ਤੋਂ ਦੀਪਕ ਪ੍ਰਕਾਸ਼ ਮਹੰਤ, ਵਾਰਡ 14 ਤੋਂ ਦਰਸ਼ਨਾ ਰਾਣੀ, ਵਾਰਡ 15 ਤੋਂ ਸਵਰਨ ਕੌਰ, ਵਾਰਡ 16 ਤੋਂ ਰਾਜੇਸ਼ ਅਤੇ ਵਾਰਡ 17 ਤੋਂ ਪ੍ਰਿੰਗ ਗਰਗ ਜੇਤੂ ਰਹੇ। ਇਸ ਦੌਰਾਨ ਜੇਤੂ ਉਮੀਦਵਾਰ ਨੇ ਕਈ ਥਾਈਂ ਜੇਤੂ ਰੈਲੀਆਂ ਵੀ ਕੀਤੀਆਂ। ਦੇਰ ਰਾਤ ਤੱਕ ਜੇਤੂ ਉਮੀਦਵਾਰਾਂ ਦੇ ਸਮਰਥਨ ਜਸ਼ਨ ਮਨਾਉਂਦੇ ਰਹੇ।
ਸ਼ਾਹਬਾਦ ਤੋਂ ਜਜਪਾ ਉਮੀਦਵਾਰ ਗੁਲਸ਼ਨ ਕਵਾਤਰਾ ਕੌਂਸਲ ਦੇ ਪ੍ਰਧਾਨ ਬਣੇ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ ): ਨਗਰ ਪਾਲਿਕਾ ਚੇਅਰਮੈਨ ਦੀ ਚੋਣ ਵਿਚ ਜਜਪਾ ਉਮੀਦਵਾਰ ਗੁਲਸ਼ਨ ਕਵਾਤਰਾ ਨੇ ਆਪਣੇ ਮੁੱਖ ਵਿਰੋਧੀ ਹਰੀਸ਼ ਕਵਾਤਰਾ ਨੂੰ 6484 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣਾਂ ਦੀ ਗਿਣਤੀ ਦੇ ਮਦੇਨਜ਼ਰ ਪ੍ਰਸ਼ਾਸ਼ਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇਸੇ ਤਰ੍ਹਾਂ ਵਾਰਡ ਨੰਬਰ ਇਕ ਤੋਂ ਰਾਜੇਸ਼ ਉਪਲ, ਵਾਰਡ 2 ਤੋਂ ਕੁਸਮ ਰਾਣੀ, ਵਾਰਡ 3 ਤੋਂ ਮੀਨਾਕਸ਼ੀ ਸ਼ਰਮਾ ਜੇਤੂ ਰਹੀ। ਵਾਰਡ 4 ਤੋਂ ਨਿਸ਼ਾ ਠੁਕਰਾਲ ਨਿਰ ਵਿਰੋਧ ਚੁਣੀ ਗਈ। ਵਾਰਡ 5 ਤੋਂ ਸੁਨੀਲ ਬੱਤਰਾ ਜੇਤੂ ਰਹੇ। ਵਾਰਡ 6 ਤੋਂ ਵਿਜੈ ਕੁਮਾਰ, ਵਾਰਡ 7 ਤੋਂ ਨੀਰਜ ਕੁਮਾਰ ਜੇਤੂ ਰਹੇ। ਵਾਰਡ 8 ਤੋਂ ਅਮਿਤ ਸਿੰਘਲ ਨਿਰ ਵਿਰੋਧ ਚੁਣੇ ਗਏ। ਵਾਰਡ 9 ਤੋਂ ਜਸਬੀਰ ਸਿੰਘ, ਵਾਰਡ 10 ਤੋਂ ਈਸ਼ਾ ਕੁਮਾਰੀ, ਵਾਰਡ 11 ਤੋਂ ਆਰਤੀ ਗੁਪਤਾ, ਵਾਰਡ 12 ਤੋਂ ਹੀਰਾ ਲਾਲ, ਵਾਰਡ 13 ਤੋਂ ਨਵਨੀਤ ਕੌਰ, ਵਾਰਡ 14 ਤੋਂ ਅੰਮ੍ਰਿਤ ਲਾਲ ਜੇਤੂ ਰਹੇ। ਵਾਰਡ 15 ਤੋਂ ਪ੍ਰਵੀਨ ਕੁਮਾਰ, ਵਾਰਡ 16 ਤੋਂ ਰਿਤੂ ਸ਼ਰਮਾ, ਵਾਰਡ 17 ਤੋਂ ਪੰਕਜ ਸਿੰਗਲਾ ਜੇਤੂ ਰਹੇ। ਵਾਰਡ 18 ਤੋਂ ਭਾਵਿਕਾ ਕਵਾਤਰਾ, ਵਾਰਡ 19 ਤੋਂ ਜਗਤਾਰ ਸਿੰਘ ਜੇਤੂ ਰਹੇ।