ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਨਵੰਬਰ
ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਕਿਹਾ ਕਿ ਹਰਿਆਣਾ ’ਚ ਪੰਜ ਲੱਖ ਮੈਂਬਰਾਂ ਦੀ ਭਰਤੀ ਕੀਤੀ ਜਾਵੇਗੀ। ਸਿਰਸਾ ਜ਼ਿਲ੍ਹੇ ’ਚ ਢਾਈ ਲੱਖ ਲੋਕ ਭਾਜਪਾ ਦੇ ਮੈਂਬਰ ਬਣਾਏ ਜਾਣਗੇ। ਸਾਰੇ ਹਰਿਆਣਾ ’ਚ ਪਾਰਟੀ ਨੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਹ ਅੱਜ ਸਿਰਸਾ ਪੁੱਜੇ ਸਨ ਅਤੇ ਹਿਸਾਰ ਰੋਡ ’ਤੇ ਪੰਜਾਬ ਪੈਲੇਸ ’ਚ ਵਰਕਰਾਂ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਕੰਬੋਜ ਦੀ ਅਗਵਾਈ ਹੇਠ ਹੋਈ। ਸ੍ਰੀ ਕੰਬੋਜ ਨੇ ਉਨ੍ਹਾਂ ਨੂੰ ਪੱਗੜੀ ਪਹਿਨਾ ਕੇ ਸਵਾਗਤ ਕੀਤਾ ਅਤੇ ਮੰਚ ਸੰਚਾਲਨ ਜ਼ਿਲ੍ਹਾ ਕਨਵੀਨਰ ਯਤਿੰਦਰ ਸਿੰਘ ਨੇ ਕੀਤਾ। ਸ੍ਰੀ ਬੜੌਲੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ 100 ਦਿਨਾਂ ਵਿੱਚ ਸਾਰੀਆਂ ਵਿਧਾਨ ਸਭਾਵਾਂ ਦਾ ਦੌਰਾ ਕਰਨਗੇ।