ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਜਨਵਰੀ
ਕੌਮੀ ਸੋਨ ਤਗ਼ਮਾ ਜੇਤੂ ਡਾਇਮੰਡ ਖੂਨਦਾਨੀ ਵਾਤਾਵਰਨ ਪ੍ਰੇਮੀ ਏਐੱਸਆਈ ਡਾ. ਅਸ਼ੋਕ ਵਰਮਾ ਵੱਲੋਂ 387ਵਾਂ ਸਵੈਇੱਛਾ ਖੂਨਦਾਨ ਕੈਂਪ ਲਾਇਆ ਗਿਆ ਜੋ ਦੇਸ਼ ਦੀ ਸੁਤੰਤਰਤਾ ਲਈ ਆਪਣਾ ਬਲੀਦਾਨ ਦੇਣ ਵਾਲੇ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਸੀ। ਕੈਂਪ ਵਿੱਚ ਸੇਵਾਮੁਕਤ ਮੁੱਖ ਤਕਨੀਕੀ ਅਧਿਕਾਰੀ ਨਰੇਸ਼ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕੈਂਪ ਦੇ ਪ੍ਰਬੰਧਕ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਸੰਨ 1989 ਤੋਂ ਖੂਨਦਾਨ ਕਰ ਰਹੇ ਹਨ ਤੇ ਪਿਛਲੇ 10 ਸਾਲਾਂ ਤੋਂ ਖੂਨਦਾਨ ਕੈਂਪ ਲਾ ਰਹੇ ਹਨ। ਡਾ. ਵਰਮਾ ਨੇ ਕਿਹਾ ਕਿ ਉਹ ਖੁਦ 146 ਵਾਰ ਖੂਨ ਦਾਨ ਕਰ ਚੁਕੇ ਹਨ ਤੇ 67 ਵਾਰ ਪਲੇਟਲੈੱਟਸ ਦੇ ਚੁੱਕੇ ਹਨ।