ਪੱਤਰ ਪ੍ਰੇਰਕ
ਫਰੀਦਾਬਾਦ, 15 ਸਤੰਬਰ
ਵਿਪੁਲ ਗੋਇਲ ਨੇ ਅੱਜ ਵਿਧਾਨ ਸਭਾ ਹਲਕਾ ਫਰੀਦਾਬਾਦ ਦੇ ਵੱਡੇ ਪਿੰਡ ਸੀਹੀ ਦੇ ਰੋਹਤਾਸ਼ ਚੌਕ, ਪਟਵਾਰੀ ਮੁਹੱਲਾ, ਖੇੜੀ ਸਕੂਲ ਨੇੜੇ, ਜੋਗੀ ਮੁਹੱਲਾ, ਹਰੀਜਨ ਬਸਤੀ, ਪਲਟ ਮੁਹੱਲਾ ਅਤੇ ਚੂਰਨ ਸਿੰਘ ਚੌਕ ਵਿੱਚ ਕਰਵਾਈਆਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਨਤਾ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਪਾਰਟੀ ਨੇ ਮੁੜ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਚਾਹੇ ਉਹ ਸੈਕਟਰ, ਕਲੋਨੀ ਜਾਂ ਪਿੰਡ ਹੋਵੇ, ਕੋਈ ਵੀ ਇਲਾਕਾ ਵਿਕਾਸ ਤੋਂ ਬਿਨਾਂ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਪੂਰੀ ਤਰ੍ਹਾਂ ਸੁਤੰਤਰ, ਨਿਡਰ ਅਤੇ ਆਤਮ-ਨਿਰਭਰ ਹਨ ਅਤੇ ਸਮਾਜ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਅੱਜ ਲੋਕ ਫਰੀਦਾਬਾਦ ਨੂੰ ਬਿਜਲੀ, ਪਾਣੀ ਅਤੇ ਸੜਕਾਂ ਤੋਂ ਪਰੇ ਇੱਕ ਵਿਕਸਤ ਸ਼ਹਿਰ ਵਜੋਂ ਦੇਖ ਰਹੇ ਹਨ। ਹਾਈਵੇਅ, ਫਲਾਈਓਵਰ, ਸੜਕਾਂ, ਯੂਨੀਵਰਸਿਟੀਆਂ ਹਨ।
ਇਸ ਮੌਕੇ ਸੀਹੀ ਪਿੰਡ ਦੇ ਮੋਹਤਬਰਾਂ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਫਰੀਦਾਬਾਦ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਭਾਜਪਾ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਗੁੰਮਰਾਹ ਹੋ ਕੇ ਆਪਣੀ ਵੋਟ ਬਰਬਾਦ ਨਾ ਕਰੋ, ਕਿਉਂਕਿ ਦੇਸ਼ ਦੇ ਹਿੱਤ ਦੀ ਗੱਲ ਹੋਵੇ ਜਾਂ ਸੂਬੇ ਦੇ ਹਿੱਤ ਲਈ ਭਾਰਤੀ ਜਨਤਾ ਪਾਰਟੀ ਸਮਰੱਥ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਪਾਰੀਆਂ, ਦੁਕਾਨਦਾਰਾਂ, ਆਮ ਲੋਕਾਂ, ਮਜ਼ਦੂਰਾਂ, ਕਿਸਾਨਾਂ ਅਤੇ ਔਰਤ ਵਰਗ ਦੇ ਉਥਾਨ ਲਈ ਜ਼ਰੂਰੀ ਹੈ। ਇਸ ਮੌਕੇ ਭਾਜਪਾ ਅਤੇ ਕਾਲੋਨੀਆਂ ਦੇ ਵਾਸੀ ਮੌਜੂਦ ਸਨ।