ਪੱਤਰ ਪ੍ਰੇਰਕ
ਰਤੀਆ, 16 ਜੂਨ
ਸ਼ਹਿਰ ਦੀ ਨਹਿਰ ਕਲੋਨੀ ਵਿਚ ਬਾਂਦਰਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਲੋਨੀ ਵਾਸੀ ਪ੍ਰੇਸ਼ਾਨ ਹਨ। ਰੋਜ਼ਾਨਾ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ’ਤੇ ਬੈਠ ਕੇ ਬਾਂਦਰ ਪਾਣੀ ਦੀ ਟੈਂਕੀ ਦੇ ਢੱਕਣ ਖੋਲ੍ਹ ਕੇ ਉਸ ਵਿਚ ਨਹਾਉਂਦੇ ਹਨ ਤਾਂ ਕਦੇ ਟੂਟੀ ਵਾਲੀਆਂ ਪਾਈਪਾਂ ਨੂੰ ਤੋੜ ਦਿੰਦੇ ਹਨ। ਹੋਰ ਤਾਂ ਹੋਰ ਰਾਹਗੀਰ ਲੋਕਾਂ ਦੇ ਪਿੱਛੇ ਵੀ ਲੱਗ ਜਾਂਦੇ ਹਨ। ਕਲੋਨੀ ਵਾਸੀ ਸੰਦੀਪ ਅਰੋੜਾ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ 1 ਹਫ਼ਤੇ ਤੋਂ ਕਲੋਨੀ ਅੰਦਰ ਬਾਂਦਰਾਂ ਨੇ ਹਾਹਾਕਾਰ ਮਚਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਨਾਲ ਨਾਲ ਬਾਂਦਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸ਼ਨ ਨੂੰ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ। ਕਲੋਨੀ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਵਣ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਬਾਂਦਰਾਂ ਦਾ ਯੋਗ ਹੱਲ ਕੀਤਾ ਜਾਵੇ।