ਕਾਲਾਂਵਾਲੀ: ਪਿੰਡ ਟੱਪੀ ਨੇੜੇ ਬੱਸ ਅਤੇ ਕਾਰ ਦੀ ਟੱਕਰ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਥਾਣਾ ਔਢਾਂ ਪੁਲੀਸ ਨੇ ਲਛਮਣ ਵਾਸੀ ਭੀਟੀਵਾਲਾ ਦੀ ਸ਼ਿਕਾਇਤ ’ਤੇ ਰੋਡਵੇਜ਼ ਬੱਸ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਜੀਤ ਕੁਮਾਰ ਅਨੁਸਾਰ ਬੀਤੇ ਦਿਨ ਸੁਰਿੰਦਰ ਸਿੰਘ ਉਰਫ ਛਿੰਦਾ ਵਾਸੀ ਪਿੰਡ ਭੀਟੀਵਾਲਾ ਅਤੇ ਉਸ ਦਾ ਸੀਰੀ ਲਛਮਣ ਕਾਰ ’ਤੇ ਸਵਾਰ ਹੋ ਕੇ ਸਿਰਸਾ ਜਾ ਰਹੇ ਸਨ। ਹਰਿਆਣਾ ਰੋਡਵੇਜ਼ ਦੀ ਬੱਸ ਅੱਗੇ ਜਾ ਰਹੀ ਸੀ। ਪਿੰਡ ਟੱਪੀ ਦੇ ਬੱਸ ਸਟੈਂਡ ’ਤੇ ਬੱਸ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਪਿੱਛੇ ਆ ਰਹੀ ਕਾਰ ਬੱਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਕਾਰ ਚਾਲਕ ਸੁਰਿੰਦਰ ਸਿੰਘ ਦੀ ਮੌਤ ਹੋ ਗਈ। ਜ਼ਖ਼ਮੀ ਲਛਮਣ ਦਾ ਸਿਰਸਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। -ਪੱਤਰ ਪ੍ਰੇਰਕ