ਪਿਹੋਵਾ: ਜਣੇਪੇ ਦੌਰਾਨ ਜ਼ੱਚਾ ਤੇ ਬੱਚੇ ਦੀ ਮੌਤ ਹੋ ਜਾਣ ’ਤੇ ਬੀਤੀ ਦੇਰ ਸ਼ਾਮ ਉਨ੍ਹਾਂ ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ| ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਘਟਨਾ ਮਗਰੋਂ ਸੁਰੱਖਿਆ ਦੇ ਮੱਦੇਨਜ਼ਰ ਅੱਜ ਨਿੱਜੀ ਹਸਪਤਾਲ ਬੰਦ ਰਿਹਾ। ਵਾਰਡ ਨੰਬਰ 11 ਦੀ ਮ੍ਰਿਤਕ ਔਰਤ ਪੂਨਮ ਦੇ ਪਤੀ ਮਹੇਸ਼ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ, ਡੀਐੱਸਪੀ ਗੁਰਮੇਲ ਸਿੰਘ ਨੇ ਧਰਨੇ ਮੌਕੇ ਕਿਹਾ ਸੀ ਕਿ ਜਾਂਚ ਲਈ ਗਠਿਤ ਬੋਰਡ ਦੀ ਰਿਪੋਰਟ ਆਉਣ ’ਤੇ ਹੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ