ਪੱਤਰ ਪ੍ਰੇਰਕ
ਰਤੀਆ, 15 ਮਾਰਚ
ਪੰਚਾਇਤ ਵਿਭਾਗ ਨਾਗਪੁਰ ਅਧੀਨ ਆਉਣ ਵਾਲੇ ਪਿੰਡ ਬੀਰਾਬਦੀ ਵਿਚ 3 ਨਾਮਜ਼ਦ ਵਿਅਕਤੀਆਂ ਵੱਲੋਂ ਪੰਚਾਇਤ ਵਿਭਾਗ ਦੀਆਂ ਟਾਈਲਾਂ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਪਿੰਡ ਦੇ ਨੌਜਵਾਨਾਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪਿੰਡ ਨਾਗਪੁਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਬੀਰਾਬਦੀ ਦੇ ਜੁਗਰਾਜ ਸਿੰਘ, ਪਾਰਸ ਅਤੇ ਯਸ਼ਲੀਨ ਖਿਲਾਫ਼ ਕੇਸ ਦਰਜ ਕੀਤਾ ਹੈ। ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੇ ਸਦਰ ਥਾਣਾ ਵਿਚ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਵਿਭਾਗ ਨੂੰ ਪਿੰਡ ਬੀਰਾਬਦੀ ਦੇ ਅਜੇ ਸੰਧੂ ਨੇ ਸ਼ਿਕਾਇਤ ਦਿੱਤੀ ਸੀ। ਇਸ ਸਬੰਧੀ ਪਿੰਡ ਦੇ ਗ੍ਰਾਮ ਸਕੱਤਰ ਨੇ ਮੌਕਾ ਦੇਖ ਕੇ ਰਿਪੋਰਟ ਭੇਜੀ ਸੀ।