ਪੱਤਰ ਪ੍ਰੇਰਕ
ਰਤੀਆ, 22 ਜੁਲਾਈ
ਪਿੰਡ ਰਤਨਗੜ੍ਹ ਦੀ ਮਾਂ-ਧੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਕੁਲਬੀਰ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਧੀ ਪਿੰਡ ਰਤਨਗੜ੍ਹ ਵਿੱਚ ਰਹਿੰਦੇ ਹਨ ਅਤੇ ਉਸ ਦੀ ਲੜਕੀ ਦਾ ਆਪਣੇ ਪਤੀ ਨਾਲ ਝਗੜਾ ਨਾਲ ਚੱਲ ਰਿਹਾ ਹੈ। ਬੀਤੇ ਦਿਨ ਜਦੋਂ ਉਹ ਘਰ ਵਿੱਚ ਬੈਠੀਆਂ ਸਨ ਤਾਂ ਉਸ ਦੇ ਜਵਾਈ ਨੇ ਘਰ ਦਾ ਸਾਮਾਨ ਚੁੱਕਣ ਦੀ ਤਾਕ ਵਿੱਚ ਉਨ੍ਹਾਂ ਤੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਅਤੇ ਸਾਮਾਨ ਚੁੱਕਣ ਲੱਗੇ। ਉਨ੍ਹਾਂ ਦੱਸਿਆ ਕਿ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਹ ਮਾਂ-ਧੀ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਉਸ ਦੀ ਦੂਸਰੀ ਲੜਕੀ ਨੂੰ ਪਤਾ ਲੱਗਣ ’ਤੇ ਆ ਕੇ ਉਸ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ।