ਪੱਤਰ ਪ੍ਰੇਰਕ
ਟੋਹਾਣਾ, 11 ਜੂਨ
ਫਤਿਹਾਬਾਦ ਦੇ ਇਕ ਵਪਾਰੀ ਤੋਂ 10 ਕਾਰਾਂ ਕਿਰਾਏ ’ਤੇ ਲੈ ਜਾਣ ਤੋਂ ਬਾਅਦ ਕਿਰਾਇਆ ਨਾ ਭੇਜਣ ਅਤੇ ਛੇ ਕਾਰਾਂ ਵਾਪਸ ਨਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਅਰੁਣ ਕੁਮਾਰ ਦੀ ਸ਼ਿਕਾਇਤ ’ਤੇ ਲੁਧਿਆਣਾ ਵਾਸੀ ਭੁਪਿੰਦਰ, ਸੋਨੂੰ ਤੇ ਜਗਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅਰੁਣ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਸ਼ਿਕਾਇਤ ਕੀਤੀ ਤਾਂ ਮੰਤਰੀ ਨੇ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਅਰੁਣ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਨਿੱਜੀ ਚਾਰ ਕਾਰਾਂ ਤੇ ਦੋਸਤ ਦੀਆਂ 6 ਕਾਰਾਂ ਕਿਰਾਏਨਾਮੇ ਹੇਠ ਲੁਧਿਆਣਾ ਦੇ ਤਿੰਨ ਵਿਅਕਤੀਆਂ ਨੂੰ ਦਿੱਤੀਆਂ ਸਨ। ਨਵੰਬਰ 2021 ਤੱਕ ਨਾ ਕਿਰਾਇਆ ਤੇ ਨਾ ਹੀ ਕਾਰਾਂ ਵਾਪਸ ਭੇਜੀਆਂ ਗਈਆਂ। ਅਰੁਣ ਨੇ ਲੁਧਿਆਣਾ ਪੁੱਜ ਕੇ ਸਬੰਧਤ ਧਿਰਾਂ ਨਾਲ ਗੱਲਬਾਤ ਕੀਤੀ, ਜੋ ਬੇਸਿੱਟਾ ਰਹੀ।