ਪੱਤਰ ਪ੍ਰੇਰਕ
ਯਮੁਨਾਨਗਰ, 20 ਨਵੰਬਰ
ਇੱਥੋਂ ਦੇ ਗੋਬਿੰਦਪੁਰੀ ਵਿੱਚ ਸੱਥਿਤ ਭਗਵਾਨ ਪਰਸ਼ੂਰਾਮ ਸਮੁਦਾਇਕ ਕੇਂਦਰ ਵਿੱਚ ਸ੍ਰੀ ਮਦ ਭਾਗਵਤ ਕਥਾ ਦੇ ਦੌਰਾਨ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਸਮਾਗਮ ਦੀ ਵੀਡਿਓਗ੍ਰਾਫੀ ਵੀ ਕੀਤੀ ਜਾ ਰਹੀ ਸੀ । ਸਮਾਗਮ ਦੇ ਦੋਰਾਨ ਤਿੰਨ ਮਹਿਲਾਵਾਂ ਦੇ ਸੋਨੇ ਦੀਆਂ ਚੇਨੀਆਂ ਅਤੇ ਇੱਕ ਮਹਿਲਾ ਦਾ ਪਰਸ ਗਾਇਬ ਹੋ ਗਿਆ। ਇਸਦੀ ਜਾਣਕਾਰੀ ਭਗਵਾਨ ਪਰਸ਼ੂਰਾਮ ਸੇਵਾ ਮੰਚ ਵੱਲੋਂ ਐੱਸਪੀ ਕਮਲਦੀਪ ਗੋਇਲ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ ਜਿਸ ਨੂੰ ਇੱਕ ਸ਼ੱਕੀ ਔਰਤ ਨੇ ਅੰਜਾਮ ਦਿੱਤਾ ਹੈ। ਇਹ ਮਹਿਲਾ ਪਹਿਲਾਂ ਇਸ ਖੇਤਰ ਵਿੱਚ ਪਹਿਲਾਂ ਕਦੇ ਵੀ ਨਹੀਂ ਵੇਖੀ ਗਈ। ਸਮਾਗਮ ਵਿੱਚ ਸਿੱਖਿਆ ਮੰਤਰੀ ਕੰਵਰਪਾਲ ਅਤੇ ਵਿਧਾਇਕ ਘਣਸ਼ਾਮ ਦਾਸ ਅਰੋੜਾ ਵੀ ਮੌਜੂਦ ਸਨ।