ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਜਨਵਰੀ
ਹਰਿਆਣਾ ਪੁਲੀਸ ਨੇ ਵਾਹਨ ਚਾਲਕਾਂ ਨੂੰ ਰਾਹਤ ਦਿੰਦਿਆਂ ਕਿਹਾ ਹੈ ਕਿ ਹੁਣ ਚਲਾਨ ਹੋਣ ’ਤੇ ਵਾਹਨ ਚਾਲਕ ਪੇਟੀਐੱਮ ਰਾਹੀਂ ਭੁਗਤਾਨ ਕਰ ਸਕਣਗੇ ਜਦੋਂ ਕਿ ਪਹਿਲਾਂ ਸਿਰਫ ਨਕਦ ਨਾਲ ਹੀ ਚਲਾਨ ਦਾ ਭੁਗਤਾਨ ਹੁੰਦਾ ਸੀ। ਇਸ ਨਾਲ ਪਾਰਦਰਸ਼ਤਾ ਵਧੇਗੀ। ਅੰਬਾਲਾ ਦੇ ਐੱਸ.ਪੀ. ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਹਰਿਆਣਾ ਪੁਲੀਸ ਵੱਲੋਂ ਆਮ ਲੋਕਾਂ ਲਈ ਪੇਅਟੀਐੱਮ ਰਾਹੀਂ ਟਰੈਫਿਕ ਚਲਾਨ ਦਾ ਭੁਗਤਾਨ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਪਹਿਲਾਂ ਟਰੈਫਿਕ ਚਲਾਨ ਦਾ ਭੁਗਤਾਨ ਕੇਵਲ ਨਕਦ ਤਰੀਕੇ ਨਾਲ ਹੁੰਦਾ ਸੀ। ਉਨ੍ਹਾਂ ਕਿਹਾ ਕਿ ਵਿਵਾਦਾਂ ਤੋਂ ਬਚਣ ਅਤੇ ਪਾਰਦਰਸ਼ਤਾ ਵਧਾਉਣ ਲਈ ਇਹ ਪਹਿਲ ਕੀਤੀ ਗਈ ਹੈ।