ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਕਤੂਬਰ
ਇੱਥੋਂ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ ਦੇ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਤੀਜੀ ਤੋਂ 12ਵੀਂ ਜਮਾਤ ਤੱਕ ਲਗਪਗ 300 ਬੱਚਿਆਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਿਕ ਸਕੂਲ ਵਿੱਚ ਮੋਮਬੱਤੀਆਂ ਬਣਾਉਣ, ਦੀਵੇ ਬਣਾਉਣ, ਮਟਕੀ ਸਜਾਵਟ ਤੇ ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਆਰ.ਐੱਸ ਘੁੰਮਣ ਨੇ ਕੀਤੀ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਕੈਂਡਲ ਤੇ ਦੀਵਾ ਮੇਕਿੰਗ ਵਿਚ ਗੁਰਵੰਸ਼ ਨੇ ਪਹਿਲਾ, ਮਨਵਿੰਦਰ ਨੇ ਦੂਜਾ, ਅੰਮ੍ਰਿਤ ਤੇ ਯੁਵਰਾਜ ਨੇ ਤੀਜਾ, ਮਟਕੀ ਸਜਾਵਟ ਵਿਚ ਸਹਿਜਦੀਪ ਨੇ ਪਹਿਲਾ, ਗੀਤ ਨੇ ਦੂਜਾ ਤੇ ਪ੍ਰਿਅੰਸ਼ਾ , ਵੈਭਵ ਨੇ ਤੀਜਾ, ਰੰਗੋਲੀ ਵਿਚ ਜਾਹਨਵੀ, ਪਰੀ ਤੇ ਸਨੇਹਾ ਨੇ ਪਹਿਲਾ, ਮਮਤਾ, ਤੰਮਨਾ, ਭੂਮੀ ਨੇ ਦੂਜਾ, ਸ਼ਰੇਤਾ, ਸਿਮਰਜੀਤ ਤੇ ਪਲਕ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਦੀਪਕਾ, ਰਜਨੀ, ਬਿੰਦਰੀ ਤੇ ਕਿਰਨ ਨੇ ਨਿਭਾਈ। ਇਸ ਮੌਕੇ ਸਕੂਲ ਪ੍ਰਧਾਨ ਸੰਤੋਸ਼ ਕੌਰ, ਕੋਆਰਡੀਨੇਟਰ ਮਨਿੰਦਰ ਸਿੰਘ, ਵੀਰੇਂਦਰ ਸਿੰਘ ਤੇ ਮੁਕੇਸ਼ ਦੂਆ ਆਦਿ ਹਾਜ਼ਰ ਸਨ।
ਇਸੇ ਦੌਰਾਨ ਬਰਾਈਲੈਂਟ ਮਾਈਂਡ ਆਇਰਨ ਤੇ ਬਚਪਨ ਪਲੇਅ ਵੇਅ ਸਕੂਲ ਵਿਚ ਦੀਵਾਲੀ ਦੇ ਮੱਦੇਨਜ਼ਰ ਸੱਭਿਆਚਾਰ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਬੱਚਿਆ ਨੇ ਗਿੱਧਾ ਪਾ ਕੇ ਦਰਸ਼ਕਾਂ ਨੂੰ ਕੀਲ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਿਸ਼ਣੂ ਭਗਵਾਨ ਗੁਪਤਾ ਨੇ ਕਰਦਿਆਂ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਪਾਵਨ ਮੌਕੇ ਆਪਣੇ ਦੇਸ਼ ਵਿਚ ਬਣੀਆਂ ਵਸਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਛੋਟੇ ਉਦਯੋਗਾਂ ਨੂੰ ਹੁਲਾਰਾ ਮਿਲ ਸਕੇ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਬੱਚੇ ਮੌਜੂਦ ਸਨ।