ਪੱਤਰ ਪ੍ਰੇਰਕ
ਯਮੁਨਾਨਗਰ, 23 ਅਗਸਤ
ਇੱਥੋਂ ਦੇ ਮੁਕੰਦ ਲਾਲ ਨੈਸ਼ਨਲ ਕਾਲਜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਹੋਏ ਦੋ ਰੋਜ਼ਾ ਸਮਾਗਮ ਦੌਰਾਨ ਕਾਲਜ ਦੇ 247 ਦੇ ਕਰੀਬ ਪ੍ਰਤੀਯੋਗੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ ਅਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਇਨਾਮ ਪ੍ਰਾਪਤ ਕੀਤੇ। ਸਮੁੱਚਾ ਪ੍ਰੋਗਰਾਮ ਥੀਏਟਰ ਕੋਆਰਡੀਨੇਟਰ ਡਾ. ਭਾਵਨਾ ਸੇਠੀ ਅਤੇ ਕੋ-ਕੋਆਰਡੀਨੇਟਰ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣਾ ਅਤੇ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਕਰਨਾ ਸੀ । ਪੇਂਟਿੰਗ ਮੁਕਾਬਲੇ ਵਿੱਚ ਖੁਸ਼ੀ ਪਹਿਲੇ, ਅਲੀਨਾ ਦੂਜੇ ਅਤੇ ਅੰਨਨਿਆ ਤੀਜੇ ਸਥਾਨ ’ਤੇ ਰਹੀ ਜਦਕਿ ਹਿਮਾਂਸ਼ੀ, ਰਿਤਿਕਾ ਅਤੇ ਅਭਿਸ਼ੇਕ ਨੂੰ ਦਿਲਾਸਾ ਇਨਾਮ ਮਿਲੇ। ਸੋਲੋ ਡਾਂਸ ਮੁਕਾਬਲੇ ਵਿੱਚ ਹਿਤਾਸ਼ਾ ਪਹਿਲੇ, ਅਮਨਦੀਪ ਦੂਜੇ ਅਤੇ ਰਾਘਵ ਤੀਜੇ ਸਥਾਨ ’ਤੇ ਰਹੇ। ਸੋਲੋ ਗਾਇਨ ਮੁਕਾਬਲੇ ਵਿੱਚ ਰਾਹੁਲ ਪਹਿਲੇ, ਆਸ਼ੀਸ਼ ਦੂਜੇ ਅਤੇ ਮੀਨਲ ਤੀਜੇ ਸਥਾਨ ’ਤੇ ਰਹੇ। ਸਾਜ਼ ਮੁਕਾਬਲੇ ਵਿੱਚ ਭਾਨੂ ਪ੍ਰਤਾਪ ਪਹਿਲੇ, ਯੋਗੇਸ਼ ਦੂਜੇ ਅਤੇ ਅਰਪਿਤ ਕੁਮਾਰ ਤੀਜੇ ਸਥਾਨ ’ਤੇ ਰਹੇ। ਮੋਨੋ ਐਕਟਿੰਗ ਮੁਕਾਬਲੇ ਵਿੱਚ ਅਜੈ ਨੇ ਪਹਿਲਾ, ਹਰਸ਼ਿਤਾ ਨੇ ਦੂਜਾ ਅਤੇ ਆਯੂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਣ ਮੁਕਾਬਲੇ ਵਿੱਚ ਖੁਸ਼ਬੂ ਨੇ ਪਹਿਲਾ, ਕਾਜਲ ਨੇ ਦੂਜਾ, ਹਿਤਾਸ਼ਾ ਨੇ ਤੀਜਾ ਅਤੇ ਅਨੰਨਿਆ ਅਤੇ ਹਰਸ਼ਦੀਪ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਇਕਲੀਨ ਕੌਰ ਪਹਿਲੇ, ਖੁਸ਼ਬੂ ਦੂਜੇ ਅਤੇ ਹਰਸ਼ਿਤਾ ਮਹਿਤਾ ਤੀਜੇ ਸਥਾਨ ’ਤੇ ਰਹੀ। ਅੰਤ ਵਿਚ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਰਿਤੂ ਕੁਮਾਰ ਨੇ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਪ੍ਰੋਗਰਾਮ ਦੇ ਕੋਆਰਡੀਨੇਟਰਾਂ, ਸਮੂਹ ਅਧਿਆਪਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਜੇਤੂਆਂ ਨੂੰ ਇਨਾਮ ਦਿੱਤੇ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਭਵਿੱਖ ਵਿਚ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।