ਪੱਤਰ ਪ੍ਰੇਰਕ
ਜੀਂਦ, 24 ਦਸੰਬਰ
ਇੱਕ ਟਰਾਂਸਪੋਰਟਰ ਅਤੇ ਦੋ ਟਰੱਕ ਚਾਲਕਾਂ ਦੁਆਰਾ ਮਿਲੀਭੁਗਤ ਕਰ ਕੇ ਰਾਸਤੇ ਵਿੱਚ ਹੀ 22 ਲੱਖ ਰੁਪਏ ਦੀ ਜੀਰੀ ਵੇਚਣ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲੀਸ ਨੇ ਜੀਂਦ ਦੀ ਜੈ ਜਵਾਲਾ ਜੀ ਟਰੇਡਿੰਗ ਕੰਪਨੀ ਦੇ ਮਾਲਕ ਪ੍ਰੇਮ ਗੋਇਲ ਦੀ ਸ਼ਿਕਾਇਤ ’ਤੇ ਟਰਾਂਸਪੋਰਟਰ ਨੂੰ ਨਾਮਜ਼ਦ ਕਰ ਕੇ ਟਰਾਂਸਪੋਰਟਰ ਅਤੇ ਦੋ ਟਰੱਕ ਚਾਲਕਾਂ ਖਿਲਾਫ਼ ਧੋਖਾਧੜੀ ਕਰਨ, ਅਮਾਨਤ ਵਿੱਚ ਖਿਆਨਤ ਕਰਨ ਅਤੇ ਕਈ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਲਕ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।