ਪ੍ਰਭੂ ਦਿਆਲ
ਸਿਰਸਾ, 25 ਜੁਲਾਈ
ਇਥੋਂ ਦੇ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰੋਨਾ ਪਾਜ਼ੇਟਿਵ 70 ਸਾਲਾ ਬਿਰਧ ਲਾਪਤਾ ਹੋ ਗਿਆ, ਜਿਸ ਨਾਲ ਹਸਪਤਾਲ ਤੇ ਮਰੀਜ਼ ਦੇ ਪਰਿਵਾਰ ਵਿੱਚ ਘਬਰਾਹਟ ਪੈਦਾ ਹੋ ਗਈ। ਪਰਿਵਾਰ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਈ ਘੰਟਿਆਂ ਦੀ ਜੱਦੋਜਹਿਦ ਮਗਰੋਂ ਬਿਰਧ ਨੂੰ ਹਸਪਤਾਲ ਦੇ ਪਿਛੋਂ ਲੱਭ ਲਿਆ। ਪਿੰਡ ਦੜਬੀ ਵਾਸੀ ਕਰੋਨਾ ਪਾਜ਼ੇਟਿਵ ਮਰੀਜ਼ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਸੀ। ਦੇਰ ਰਾਤ ਉਸਤੀ ਨੂੰ ਸਿਟੀ ਸਕੈਨ ਲਈ ਲਿਜਾਇਆ ਗਿਆ। ਬਿਰਧ ਸਿਟੀ ਸਕੈਨ ਰੂਮ ’ਚ ਕਾਫੀ ਦੇਰ ਤੱਕ ਡਾਕਟਰ ਦੀ ਉਡੀਕ ਕਰਦਾ ਰਿਹਾ ਪਰ ਡਾਕਟਰ ਪੀਪੀਈ ਕਿੱਟ ਪਾਉਣ ਲਈ ਗਿਆ ਕਾਫੀ ਦੇਰ ਬਾਅਦ ਆਇਆ ਤਾਂ ਬਿਰਧ ਬਗੈਰ ਦੱਸੇ ਚਲਾ ਗਿਆ। ਇਸ ਦੀ ਸੂਚਨਾ ਬਿਰਧ ਦੇ ਪਰਿਵਾਰ ਤੇ ਪੁਲੀਸ ਨੂੰ ਦਿੱਤੀ ਗਈ। ਪਰਿਵਾਰ ਨੇ ਹਸਪਤਾਲ ਪਹੁੰਚ ਕੇ ਹਸਪਤਾਲ ਦੇ ਸਟਾਫ ’ਤੇ ਲਾਪ੍ਰਵਾਹੀ ਦੇ ਦੋਸ਼ ਲਾਏ। ਕਈ ਘੰਟਿਆਂ ਬਾਅਦ ਬਿਰਧ ਹਸਪਤਾਲ ਦੇ ਪਿੱਛੋਂ ਸੁੱਤਾ ਮਿਲਿਆ।