ਫਰੀਦਾਬਾਦ: ਨਗਰ ਨਿਗਮ ਫਰੀਦਾਬਾਦ ਦੇ ਖੇਤਰੀ ਦਫ਼ਤਰ ਟੈਕਸ ਦੇ ਭੁਗਤਾਨ ਲਈ ਛੁੱਟੀ ਵਾਲੇ ਦਿਨ ਵੀ ਖੁੱਲ੍ਹ ਰਹਿਣਗੇ। ਇਸ ਬਾਰੇ ਫਰੀਦਾਬਾਦ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਵਪਨਿਲ ਆਰ. ਪਾਟਿਲ ਨੇ ਦੱਸਿਆ ਕਿ ਲੋਕਾਂ ਨੂੰ ਟੈਕਸ ਦੇ ਭੁਗਤਾਨ ਦੀ ਸਹੂਲਤ ਲਈ ਨਗਰ ਨਿਗਮ ਫਰੀਦਾਬਾਦ ਦੇ ਸਾਰੇ ਖੇਤਰੀ ਦਫਤਰ ਛੁੱਟੀਆਂ ਯਾਨੀ 30-3-2024, 31-3-2024 ਨੂੰ ਖੁੱਲ੍ਹੇ ਰਹਿਣਗੇ ਅਤੇ ਸਰਕਾਰ ਦੀ ਪ੍ਰਾਪਰਟੀ ਟੈਕਸ ਛੋਟ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕਦਾ ਹੈ। -ਪੱਤਰ ਪ੍ਰੇਰਕ